ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੀਬੀਆਈ ਵੱੱਲੋਂ ਸਾਬਕਾ ‘ਆਪ’ ਵਿਧਾਇਕ ਦੁਰਗੇਸ਼ ਪਾਠਕ ਦੀ ਰਿਹਾਇਸ਼ ’ਤੇ ਛਾਪਾ

11:10 AM Apr 17, 2025 IST
featuredImage featuredImage

ਨਵੀਂ ਦਿੱਲੀ, 17 ਅਪਰੈਲ
CBI searches at residence of ex-AAP MLA Durgesh Pathak ਸੀਬੀਆਈ ਨੇ ਵਿਦੇਸ਼ੀ ਫੰਡਾਂ ਨਾਲ ਜੁੜੇ ਨੇਮਾਂ ਦੀ ਕਥਿਤ ਉਲੰਘਣਾ ਲਈ ਅੱਜ ਸਾਬਕਾ ‘ਆਪ’ ਵਿਧਾਇਕ ਦੁਰਗੇਸ਼ ਪਾਠਕ ਦੀ ਰਿਹਾਇਸ਼ ’ਤੇ ਛਾਪਾ ਮਾਰਿਆ ਹੈ ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਨੇ ਫੌਰੇਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ (FCRA) ਦੀ ਕਥਿਤ ਉਲੰਘਣਾ ਲਈ ਪਾਠਕ ਖਿਲਾਫ਼ ਕੇਸ ਦਰਜ ਕੀਤਾ ਸੀ।

Advertisement

ਉਧਰ ‘ਆਪ’ ਸੰਸਦ ਮੈਂਬਰ ਸੰਜੈ ਸਿੰਘ ਨੇ ਇਨ੍ਹਾਂ ਛਾਪਿਆਂ ਦੇ ਪ੍ਰਤੀਕਰਮ ਵਿਚ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੂੰ ਤਬਾਹ ਕਰਨ ਲਈ ਸੱਤਾਧਾਰੀ ਭਾਜਪਾ ਵੱਲੋਂ ‘ਹਰ ਦਾਅ ਪੇਚ ਤੇ ਪੈਂਤੜਾ’ ਵਰਤਿਆ ਜਾ ਰਿਹਾ ਹੈ।

ਰਾਜ ਸਭਾ ਮੈਂਬਰ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਭਾਜਪਾ ਦਾ ਗੰਦੀ ਖੇਡ ਫਿਰ ਸ਼ੁਰੂ ਹੋ ਗਈ ਹੈ। ਸੀਬੀਆਈ ਗੁਜਰਾਤ ਦੇ ਸਹਿ-ਇੰਚਾਰਜ @ipathak25 ਦੇ ਘਰ ਪਹੁੰਚ ਗਈ ਹੈ। ਮੋਦੀ ਸਰਕਾਰ ਨੇ @AamAadmiParty ਨੂੰ ਤਬਾਹ ਕਰਨ ਲਈ ਹਰ ਦਾਅ ਪੇਚ ਤੇ ਪੈਂਤੜਾ ਅਜ਼ਮਾਇਆ ਹੈ, ਪਰ ਫਿਰ ਵੀ ਸ਼ਾਂਤੀ ਨਹੀਂ ਹੈ। ਗੁਜਰਾਤ ਵਿੱਚ ਭਾਜਪਾ ਦੀ ਹਾਲਤ ਖਰਾਬ ਹੈ। ਜਿਵੇਂ ਹੀ @ipathak25 ਨੂੰ ਗੁਜਰਾਤ ਦਾ ਸਹਿ-ਇੰਚਾਰਜ ਬਣਾਇਆ ਗਿਆ, ਧਮਕੀ ਦੇਣ ਲਈ ਸੀਬੀਆਈ ਨੂੰ ਉਨ੍ਹਾਂ ਦੇ ਘਰ ਭੇਜ ਦਿੱਤਾ।’’ -ਪੀਟੀਆਈ

Advertisement

Advertisement
Tags :
CBI searchesex-AAP MLA Durgesh PathakRajya Sabha MP Sanjay Singhh