ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਟਿਆਲਾ ਜ਼ਿਲ੍ਹੇ ਦੀ ਬਾਦਸ਼ਾਹਪੁਰ ਚੌਕੀ ਨੇੜੇ ਧਮਾਕਾ

10:52 AM Apr 01, 2025 IST

ਸਰਬਜੀਤ ਸਿੰਘ ਭੰਗੂ/ਰਵੇਲ ਸਿੰਘ ਭਿੰਡਰ
ਪਟਿਆਲਾ/ਘੱਗਾ, 1 ਅਪਰੈਲ
ਇਸ ਜ਼ਿਲ੍ਹੇ ਦੇ ਥਾਣਾ ਘੱਗਾ ਅਧੀਨ ਪੁਲੀਸ ਚੌਕੀ ਬਾਦਸ਼ਾਹਪੁਰ ਨੇੜੇ ਬੀਤੀ ਰਾਤ ਧਮਾਕਾ ਹੋਣ ਕਾਰਨ ਤਾਕੀ ਦੇ ਸ਼ੀਸ਼ੇ ਟੁੱਟ ਗਏ। ਬੱਬਰ ਖਾਲਸਾ ਦੇ ਹੈਪੀ ਨਾਮ ਦੇ ਨੌਜਵਾਨ ਨੇ ਸੋਸ਼ਲ ਮੀਡੀਆ ’ਤੇ ਇਸ ਗ੍ਰਨੇਡ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ ਪਰ ਪੁਲੀਸ ਨੇ ਕਿਹਾ ਕਿ ਇਹ ਗ੍ਰਨੇਡ ਧਮਾਕਾ ਨਹੀਂ ਸੀ। ਉਨ੍ਹਾਂ ਨੂੰ ਇਸ ਸਬੰਧੀ ਕੋਈ ਸਬੂਤ ਨਹੀਂ ਮਿਲਿਆ। ਕਰੀਬ ਤਿੰਨ ਦਹਾਕੇ ਪਹਿਲਾਂ ਸਥਾਪਤ ਹੋਈ ਇਹ ਚੌਕੀ ਭਾਵੇਂ ਪੁਲੀਸ ਚੌਕੀ ਬਾਦਸ਼ਾਹਪੁਰ ਵਜੋਂ ਜਾਣੀ ਜਾਂਦੀ ਹੈ ਪਰ ਅਸਲ ’ਚ ਇਹ ਬਾਦਸ਼ਾਹਪੁਰ ਤੋਂ ਅੱਧਾ ਕੁ ਕਿਲੋਮੀਟਰ ਦੇ ਫਾਸਲੇ ’ਤੇ ਸਥਿਤ ਪਿੰਡ ਉਗੋਕੇ ਵਿੱਚ ਸਥਿਤ ਹੈ। ਇਹ ਚੌਕੀ ਉਗੋਕੇ ਦੀ ਕੋਆਪਰੇਟਿਵ ਸੁਸਾਇਟੀ ਦੀ ਇਮਾਰਤ ਵਿਚ ਚੱਲ ਰਹੀ ਹੈ।
ਬੀਤੀ ਦੇਰ ਰਾਤ ਇਸ ਖੇਤਰ ’ਚ ਲੋਕਾਂ ਨੇ ਧਮਾਕਾ ਸੁਣਿਆ। ਇਸ ਸਬੰਧੀ ਬੱਬਰ ਖਾਲਸਾ ਵੱੱਲੋਂ ਜ਼ਿੰਮੇਵਾਰੀ ਲੈਣ ਦੀ ਪੋਸਟ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਕਿਹਾ ਗਿਆ ਹੈ ਕਿ ਬਾਦਸ਼ਾਹਪੁਰ ਚੌਕੀ ’ਤੇ ਡਬਲ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਹੈਪੀ, ਗੋਪੀ ਨਵਾਂਸ਼ਹਿਰੀਆ ਅਤੇ ਜੀਸ਼ਾਨ ਅਖ਼ਤਰ ਲੈਂਦੇ ਹਨ। ਇਸ ਵਿੱਚ 1978 ਤੋਂ ਨੌਜਵਾਨਾਂ ’ਤੇ ਤਸ਼ੱਦਦ ਜਾਰੀ ਰਹਿਣ ਦਾ ਹਵਾਲਾ ਦਿੰਦਿਆਂ ਪੰਜਾਬ ਤੇ ਦਿੱਲੀ ’ਚ ਅਜਿਹੇ ਹਮਲੇ ਜਾਰੀ ਰੱਖੇ ਜਾਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਇਸ ਘਟਨਾ ਮਗਰੋਂ ਪਟਿਆਲਾ ਦੇ ਐੱਸਐੱਸਪੀ ਡਾ. ਨਾਨਕ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਚੌਕੀ ਨੇੜਲੇ ਖੇਤਰਾਂ ’ਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦੇਰ ਰਾਤ ਧਮਾਕਾ ਸੁਣਇਆ ਸੀ ਪਰ ਜਾਂਚ ਦੌਰਾਨ ਉਨ੍ਹਾਂ ਨੂੰ ਅਜਿਹਾ ਕੋਈ ਵੀ ਸਬੂਤ ਨਹੀਂ ਮਿਲਿਆ, ਜਿਸ ਰਾਹੀਂ ਇਸ ਨੂੰ ਗ੍ਰਨੇਡ ਹਮਲਾ ਆਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Advertisement

Advertisement