ਲੋੜਵੰਦਾਂ ਨੂੰ ਕੰਬਲ ਤੇ ਜੈਕੇਟਾਂ ਵੰਡੀਆਂ
10:47 AM Nov 20, 2023 IST
ਲੁਧਿਆਣਾ
Advertisement
ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਠੰਢ ਤੋਂ ਬਚਾਅ ਲਈ ਲੋੜਵੰਦਾਂ ਨੂੰ ਕੰਬਲ ਅਤੇ ਜੈਕੇਟਾਂ ਵੰਡੀਆਂ ਗਈਆਂ। ਫਾਊਂਡੇਸ਼ਨ ਦੇ ਨਿਊਜ਼ੀਲੈਂਡ ਤੋਂ ਆਏ ਸਰਪ੍ਰਸਤ ਆਗਿਆਪਾਲ ਸਿੰਘ ਬਜਾਜ ਅੱਜ ਪਰਿਵਾਰ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਪਹੁੰਚੇ। ਇਸ ਸਮੇਂ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਜਨਰਲ ਸਕੱਤਰ ਨੰਬਰਦਾਰ ਜਸਪਾਲ ਸਿੰਘ ਗਿੱਲ ਅਤੇ ਐਡਵੋਕੇਟ ਬੂਟਾ ਸਿੰਘ ਬੈਰਾਗੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਸ੍ਰੀ ਬਜਾਜ, ਉਨ੍ਹਾਂ ਦੀ ਪਤਨੀ ਸੁਰਜੀਤ ਕੌਰ (ਸ਼ੰਮੀ ਬਜਾਜ) ਅਤੇ ਸ੍ਰੀ ਬਾਵਾ ਨੇ ਲੋੜਵੰਦਾਂ ਨੂੰ ਕੰਬਲ ਅਤੇ ਜੈਕੇਟਾਂ ਵੰਡੀਆਂ। ਸ੍ਰੀ ਬਜਾਜ ਨੇ ਕਿਹਾ ਕਿ ਗੁਰੂਆਂ ਵੱਲੋਂ ਵਿਖਾਏ ਰਸਤੇ ’ਤੇ ਚੱਲਦਿਆਂ ਲੋੜਵੰਦ ਪਰਿਵਾਰਾਂ ਦੀ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਸੇਵਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement