ਮੁਹਾਲੀ ਵਿਚ ਦੋ ਘੰਟਿਆਂ ਲਈ ਬਲੈਕਆਊਟ
ਟ੍ਰਿਬਿਊਨ ਨਿਊਜ਼ ਸਰਵਿਸ
ਮੁਹਾਲੀ, 8 ਮਈ
ਪਾਕਿਸਤਾਨ ਤੋਂ ਹਮਲੇ ਦੇ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ, ਮੁਹਾਲੀ ਜ਼ਿਲ੍ਹੇ ਵਿੱਚ ਰਾਤ 9:30 ਵਜੇ ਤੋਂ 2 ਘੰਟਿਆਂ ਲਈ ਪੂਰੀ ਤਰ੍ਹਾਂ ਬਲੈਕਆਊਟ ਲਾਗੂ ਕਰ ਦਿੱਤਾ ਗਿਆ। ਵਸਨੀਕਾਂ ਨੂੰ ਸਾਰੀਆਂ ਲਾਈਟਾਂ ਬੰਦ ਕਰਨ ਦੀ ਬੇਨਤੀ ਕੀਤੀ ਗਈ ਹੈ, ਜਿਸ ਵਿੱਚ ਗਲੀਆਂ ਅਤੇ ਬਾਹਰੀ ਲਾਈਟਾਂ ਵੀ ਸ਼ਾਮਲ ਹਨ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ, ਉਹ ਘਰੋਂ ਬਾਹਰ ਨਾ ਨਿਕਲਣ। ਅਧਿਕਾਰੀਆਂ ਨੇ ਕਿਹਾ, ‘‘ਇਹ ਸਾਰੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਸਾਵਧਾਨੀ ਉਪਾਅ ਹੈ।’’ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਸਕੂਲ ਅਤੇ ਵਿਦਿਅਕ ਸੰਸਥਾਵਾਂ ਸ਼ੁੱਕਰਵਾਰ ਸਵੇਰੇ ਆਮ ਵਾਂਗ ਖੁੱਲ੍ਹੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਅਧਿਕਾਰੀਆਂ ਨੇ ਸਲਾਹ ਦਿੱਤੀ ਕਿ ਹੰਗਾਮੀ ਹਾਲਾਤ ਵਿਚ ਉੱਚੀਆਂ ਇਮਾਰਤਾਂ ਵਿਚ ਰਹਿੰਦੇ ਲੋਕ ਲਿਫਟਾਂ ਦੀ ਵਰਤੋਂ ਤੋਂ ਪਰਹੇਜ਼ ਕਰਨ ਅਤੇ ਸ਼ੀਸ਼ੇ ਦੀਆਂ ਖਿੜਕੀਆਂ ਤੋਂ ਦੂਰ ਰਹਿਣ। ਲੋਕਾਂ ਨੂੰ ਬੁਨਿਆਦੀ ਐਮਰਜੈਂਸੀ ਕਿੱਟ ਤਿਆਰ ਰੱਖਣ ਦੀ ਵੀ ਸਲਾਹ ਦਿੱਤੀ ਗਈ ਹੈ, ਜਿਸ ਵਿੱਚ ਵਾਧੂ ਬੈਟਰੀਆਂ, ਪਾਣੀ ਦੀਆਂ ਬੋਤਲਾਂ ਅਤੇ ਖਰਾਬ ਨਾ ਹੋਣ ਵਾਲੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਅਤੇ ਫਸਟ ਏਡ ਕਿੱਟ, ਟਾਰਚ ਆਦਿ ਸ਼ਾਮਲ ਹੈ।
ਮਹੱਤਵਪੂਰਨ ਸੰਪਰਕ;
ਪੁਲੀਸ 112, ਫਾਇਰ ਬ੍ਰਿਗੇਡ 101
ਜ਼ਿਲ੍ਹਾ ਪ੍ਰਸ਼ਾਸਨ ਕੰਟਰੋਲ ਰੂਮ;
0172-2219505, 2219506