Black Monday ਸ਼ੇਅਰ ਬਾਜ਼ਾਰ ਮੂਧੇ ਮੂੰਹ; ਸ਼ੁਰੂਆਤੀ ਕਾਰੋਬਾਰ ’ਚ 4000 ਅੰਕ ਡਿੱਗਿਆ
09:49 AM Apr 07, 2025 IST
ਮੁੰਬਈ, 7 ਅਪਰੈਲ
Black Monday ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਾਏ ਜਵਾਬੀ ਟੈਕਸ ਕਰਕੇ ਖੜ੍ਹੇ ਹੋਏ ਖਦਸ਼ਿਆਂ ਤੇ ਅਮਰੀਕੀ ਬਾਜ਼ਾਰ ਵਿਚ ਰਿਕਾਰਡ ਨਿਘਾਰ ਮਗਰੋਂ ਘਰੇਲੂ ਭਾਰਤੀ ਸ਼ੇਅਰ ਬਾਜ਼ਾਰ ਵਿਚ ਸੋਮਵਾਰ ਨੂੰ ਵੱਡੀ ਗਿਰਾਵਟ ਦੇਖਣ ਨੂੰ ਮਿਲੀ।
Advertisement
ਬੰਬੇ ਸਟਾਕ ਐਕਸਚੇਂਜ (BSE) ਦਾ ਸੂਚਕ ਅੰਕ ਸੈਂਸੈਕਸ ਤੇ ਐੱਨਐੱਸਈ (NSE) ਦਾ ਨਿਫਟੀ ਮੂਧੇ ਮੂੰਹ ਹੋ ਗਏ। ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 3,939.68 ਨੁਕਤਿਆਂ ਦੇ ਨਿਘਾਰ ਨਾਲ 71,425.01 ਤੇ ਨਿਫਟੀ 1,160.8 ਅੰਕ ਡਿੱਗ ਕੇ 21,743.65 ਨੁਕਤਿਆਂ ਦੇ ਪੱਧਰ ਨੂੰ ਪਹੁੰਚ ਗਏ।
ਉਧਰ ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 19 ਪੈਸੇ ਡਿੱਗ ਕੇ 85.63 ਡਾਲਰ ’ਤੇ ਆ ਗਿਆ। -ਪੀਟੀਆਈ
Advertisement
Advertisement