ਭਾਜਪਾ ਨੇ ਕੌਂਸਲਰ ਪੂਨਮ ਰਤੜਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ
07:05 AM Mar 29, 2025 IST
ਗੁਰਿੰਦਰ ਸਿੰਘ
ਲੁਧਿਆਣਾ, 28 ਮਾਰਚ
ਭਾਰਤੀ ਜਨਤਾ ਪਾਰਟੀ ਨੇ ਕੌਂਸਲਰ ਸ੍ਰੀਮਤੀ ਪੂਨਮ ਰੱਤੜਾ ਨੂੰ ਵਿਰੋਧੀ ਧਿਰ ਦਾ ਆਗੂ ਅਤੇ ਰੋਹਿਤ ਸਿੱਕਾ ਨੂੰ ਵਿਰੋਧੀ ਧਿਰ ਦਾ ਉਪ ਆਗੂ ਨਿਯੁਕਤ ਕੀਤਾ ਹੈ। ਸ੍ਰੀਮਤੀ ਪੂਨਮ ਰਤੜਾ ਅਤੇ ਰੋਹਿਤ ਸਿੱਕਾ ਨੇ ਇਸ ਨਿਯੁਕਤੀ ਲਈ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਹ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਲੋਕਾਂ ਦੀ ਆਵਾਜ਼ ਨਿਗਮ ਹਾਊਸ ਵਿੱਚ ਬੁਲੰਦ ਕਰਨਗੇ।
ਇੱਥੇ ਜ਼ਿਕਰਯੋਗ ਹੈ ਕਿ ਸ੍ਰੀਮਤੀ ਪੂਨਮ ਰਤੜਾ ਪਿਛਲੇ ਕਈ ਦਹਾਕਿਆਂ ਤੋਂ ਭਾਰਤੀ ਜਨਤਾ ਪਾਰਟੀ ਦੀ ਇੱਕ ਸੀਨੀਅਰ ਅਤੇ ਸਮਰਪਿਤ ਵਰਕਰ ਹੈ। ਉਹ ਤਿੰਨ ਵਾਰ ਕੌਂਸਲਰ ਅਤੇ ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੀ ਹੈ। ਰੋਹਿਤ ਸਿੱਕਾ ਚਾਰ ਵਾਰ ਭਾਜਪਾ ਦੇ ਮੰਡਲ ਪ੍ਰਧਾਨ ਚੁਣੇ ਗਏ ਹਨ ਅਤੇ ਉਨ੍ਹਾਂ ਦੀ ਪਤਨੀ ਵੀ ਪਹਿਲਾਂ ਕੌਂਸਲਰ ਰਹਿ ਚੁੱਕੀ ਹੈ।
Advertisement
Advertisement