ਭਗਤਾ ਭਾਈ ਦੇ ਨੌਜਵਾਨ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ
08:56 PM Mar 15, 2025 IST
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 15 ਮਾਰਚ
ਸਥਾਨਕ ਕਸਬੇ ਦੇ ਕੈਨੇਡਾ ਰਹਿੰਦੇ 28 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਖ਼ਬਰ ਸੁਣਦਿਆਂ ਹੀ ਸਥਾਨਕ ਕਸਬੇ ਵਿਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਮੁਤਾਬਕ ਕਮਲਦੀਪ ਸਿੰਘ ਪੁੱਤਰ ਸੁਖਮੰਦਰ ਸਿੰਘ ਟਿੰਕੂ ਟੇਲਰ ਵਾਸੀ ਭਗਤਾ ਭਾਈ ਦਾ ਸਾਲ 2018 ਵਿੱਚ ਜਸਪ੍ਰੀਤ ਕੌਰ ਵਾਸੀ ਬਰਨਾਲਾ ਨਾਲ ਵਿਆਹ ਹੋਇਆ ਸੀ। ਉਹ 2019 ਵਿਚ ਰੋਜ਼ੀ-ਰੋਟੀ ਲਈ ਕੈਨੇਡਾ ਚਲਾ ਗਿਆ। ਇਸ ਸਮੇਂ ਕਮਲਦੀਪ ਸਿੰਘ ਆਪਣੀ ਪਤਨੀ ਜਸਪ੍ਰੀਤ ਕੌਰ ਨਾਲ ਕੈਨੇਡਾ ਦੇ ਸਰੀ ਸ਼ਹਿਰ ਵਿਚ ਰਹਿ ਰਿਹਾ।
Advertisement
Advertisement