ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਠਿੰਡਾ: ਕੈਮਿਸਟਾਂ ਨੇ ਦੂਜੇ ਦਿਨ ਬੰਦ ਰੱਖੀਆਂ ਦੁਕਾਨਾਂ

05:59 AM Jan 19, 2025 IST
featuredImage featuredImage
ਬਠਿੰਡਾ ਦੇ ਹਨੂੰਮਾਨ ਚੌਕ ’ਚ ਧਰਨਾ ਦਿੰਦੇ ਹੋਏ ਹੋਲਸੇਲਰ ਕੈਮਿਸਟ। -ਫ਼ੋਟੋ: ਪਵਨ ਸ਼ਰਮਾ

ਸ਼ਗਨ ਕਟਾਰੀਆ
ਬਠਿੰਡਾ, 18 ਜਨਵਰੀ
ਮਨੁੱਖੀ ਸਿਹਤ ਰੱਖਿਅਕ ਦਵਾਈਆਂ ਦੇ ਥੋਕ ਵਿਕ੍ਰੇਤਾਵਾਂ ਨੇ ਅੱਜ ਦੂਜੇ ਦਿਨ ਵੀ ਆਪਣੀਆਂ ਦੁਕਾਨਾਂ ਬੰਦ ਕਰ ਕੇ ਇੱਥੇ ਹਨੂੰਮਾਨ ਚੌਕ ’ਚ ਧਰਨਾ ਦਿੱਤਾ। ਧਰਨੇ ਕਾਰਨ ਇਸ ਚੌਕ ’ਚ ਆਵਾਜਾਈ ਪ੍ਰਭਾਵਿਤ ਹੋਈ ਅਤੇ ਵਾਹਨਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਜਾਣਾ ਪਿਆ।
ਵਿਖਾਵਾਕਾਰੀ ਕਹਿ ਰਹੇ ਸਨ ਕਿ ਲੰਘੇ ਵੀਰਵਾਰ ਥਾਣਾ ਰਾਮਾਂ ਮੰਡੀ ’ਚ ਉਨ੍ਹਾਂ ਦੇ ਇੱਕ ਸੇਲਜ਼ਮੈਨ ’ਤੇ ਦਰਜ ਕੀਤਾ ਐੱਨਡੀਪੀਐੱਸ ਐਕਟ ਤਹਿਤ ਪਰਚਾ ‘ਨਜਾਇਜ਼’ ਹੈ ਅਤੇ ਇਹ ਪਰਚਾ ਰੱਦ ਕਰਕੇ ਸੇਲਜ਼ਮੈਨ ਨੂੰ ਰਿਹਾਅ ਕੀਤਾ ਜਾਵੇ। ਸੈਂਕੜੇ ਪ੍ਰਦਰਸ਼ਨਕਾਰੀਆਂ ਵਿੱਚ ਹੋਲਸੇਲ ਮੈਡੀਸਨ ਐਸੋਸੀਏਸ਼ਨ, ਸੇਲਜ਼ਮੈਨ ਅਤੇ ਭਰਾਤਰੀ ਸੰਗਠਨਾਂ ਦੇ ਵਰਕਰ ਸ਼ਾਮਿਲ ਸਨ। ਦੱਸਣ ਮੁਤਾਬਿਕ ਸੇਲਜ਼ਮੈਨ ਪਿੰਡ ਢੇਲਵਾਂ ਦਾ ਰਹਿਣ ਵਾਲਾ ਸੇਲਜ਼ਮੈਨ ਮਲਕੀਤ ਸਿੰਘ ਰਾਮਾਂ ਮੰਡੀ 16 ਜਨਵਰੀ ਮਾਰਕੀਟਿੰਗ ਕਰਨ ਗਿਆ ਸੀ। ਉੱਥੋਂ ਦੇ ਇੱਕ ਪ੍ਰਚੂਨ ਦਵਾਈ ਵਿਕ੍ਰੇਤਾ ਨੇ ਉਸ ਨੂੰ ਦੋ ਪੱਤਿਆਂ ’ਚ ਪੈਕ 30 ਗੋਲੀਆਂ ਮਿਆਦ ਲੰਘੀ ਹੋਣ ਕਰਕੇ ਵਾਪਸ ਕਰ ਦਿੱਤੀਆਂ। ਸੇਲਜ਼ਮੈਨ ਜਦੋਂ ਰਾਮਾਂ ਮੰਡੀ ਰੇਲਵੇ ਸਟੇਸ਼ਨ ’ਤੇ ਬਠਿੰਡਾ ਤਰਫ਼ ਆਉਣ ਲਈ ਰੇਲਗੱਡੀ ਉਡੀਕ ਰਿਹਾ ਸੀ, ਤਾਂ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਪਰਚਾ ਦੇ ਦਿੱਤਾ।
ਪ੍ਰਦਰਸ਼ਨਕਾਰੀਆਂ ਦਾ ਦਾਅਵਾ ਸੀ ਕਿ ਵਾਪਸੀ ਵਾਲੀ ਦਵਾਈ ਬਕਾਇਦਾ ਬਿੱਲ ਸ਼ੁਦਾ ਸੀ ਪਰ ਪੁਲੀਸ ਨੇ ‘ਧੱਕੇ’ ਨਾਲ ਉਸ ’ਤੇ ਪਰਚਾ ਦਰਜ ਕੀਤਾ ਹੈ। ਜ਼ਿਲ੍ਹਾ ਕਾਂਗਰਸ ਬਠਿੰਡਾ (ਸ਼ਹਿਰੀ) ਦੇ ਪ੍ਰਧਾਨ ਐਡਵੋਕੇਟ ਰਾਜਨ ਗਰਗ ਅਤੇ ਜ਼ਿਲ੍ਹਾ ਭਾਜਪਾ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਵੀ ਧਰਨਾਕਾਰੀਆਂ ਨੂੰ ਹਮਾਇਤ ਦੇਣ ਲਈ ਧਰਨੇ ’ਚ ਸ਼ਾਮਲ ਹੋਏ।
ਦੁਪਹਿਰ ਵਕਤ ਬਠਿੰਡਾ (ਸ਼ਹਿਰੀ) ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਧਰਨਾਕਾਰੀਆਂ ਨੂੰ ਆ ਕੇ ਦੱਸਿਆ ਕਿ ਮਾਮਲੇ ਸਬੰਧੀ ਉਨ੍ਹਾਂ ਦੀ ਡਿਪਟੀ ਕਮਿਸ਼ਨਰ ਨਾਲ ਗੱਲ ਹੋ ਗਈ ਹੈ। ਉਨ੍ਹਾਂ ਕਿਹਾ ਕਿ 20 ਜਨਵਰੀ ਨੂੰ ਪਰਚਾ ਵੀ ਰੱਦ ਕਰ ਦਿੱਤਾ ਜਾਵੇਗਾ ਅਤੇ ਸੇਲਜ਼ਮੈਨ ਦੀ ਵੀ ਰਿਹਾਈ ਹੋ ਜਾਵੇਗੀ। ਭਰੋਸਾ ਮਿਲਣ ਮਗਰੋਂ ਦਵਾਈ ਵਿਕ੍ਰੇਤਾਵਾਂ ਨੇ ਇਹ ਕਹਿ ਕੇ ਧਰਨਾ ਮੁਲਤਵੀ ਕਰ ਦਿੱਤਾ ਪਰ ਜੇ ਵਾਅਦਾ ਖ਼ਿਲਾਫ਼ੀ ਹੋਈ ਤਾਂ ਉਹ ਮੁੜ ਸੰਘਰਸ਼ ਕਰਨਗੇ।

Advertisement

Advertisement