ਬੈਡਮਿੰਟਨ: ਸਾਤਵਿਕ-ਚਿਰਾਗ ਦੀ ਜੋੜੀ ਸੋਨ ਤਗ਼ਮੇ ਲਈ ਮਜ਼ਬੂਤ ਦਾਅਵੇਦਾਰ
07:35 AM Jul 27, 2024 IST
ਪੈਰਿਸ, 26 ਜੁਲਾਈ
ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਸਟਾਰ ਭਾਰਤੀ ਜੋੜੀ ਓਲੰਪਿਕ ਵਿੱਚ ਸ਼ਨਿਚਰਵਾਰ ਤੋਂ ਸ਼ੁਰੂ ਹੋਣ ਵਾਲੇ ਬੈਡਮਿੰਟਨ ਮੁਕਾਬਲਿਆਂ ਦੇ ਪੁਰਸ਼ ਡਬਲਜ਼ ਵਰਗ ਵਿੱਚ ਸੋਨ ਤਗ਼ਮੇ ਲਈ ਮਜ਼ਬੂਤ ਦਾਅਵੇਦਾਰ ਵਜੋਂ ਸ਼ੁਰੂਆਤ ਕਰੇਗੀ ਜਦਕਿ ਪੀਵੀ ਸਿੰਧੂ ਲਗਾਤਾਰ ਤੀਜਾ ਤਗ਼ਮਾ ਜਿੱਤ ਕੇ ਭਾਰਤੀ ਖੇਡਾਂ ਵਿੱਚ ਇਤਿਹਾਸ ਰਚਣ ਦੀ ਕੋਸ਼ਿਸ਼ ਕਰੇਗੀ। ਸਿੰਧੂ ਨੇ ਪਿਛਲੀਆਂ ਦੋ ਓਲੰਪਿਕ ਖੇਡਾਂ ਵਿੱਚ ਚਾਂਦੀ ਅਤੇ ਕਾਂਸੇ ਦੇ ਤਗ਼ਮੇ ਜਿੱਤੇ ਸਨ।

ਪੁਰਸ਼ ਸਿੰਗਲਜ਼ ਵਿੱਚ ਐੱਚਐੱਸ ਪ੍ਰਣੌਏ ਅਤੇ ਲਕਸ਼ੈ ਸੇਨ ਪਹਿਲੀ ਵਾਰ ਓਲੰਪਿਕ ਖੇਡਾਂ ਵਿੱਚ ਆਪਣੀ ਚੁਣੌਤੀ ਪੇਸ਼ ਕਰਨਗੇ। ਇਨ੍ਹਾਂ ਦੋਵਾਂ ’ਚੋਂ ਕੋਈ ਇੱਕ ਹੀ ਤਗ਼ਮਾ ਜਿੱਤ ਸਕਦਾ ਹੈ ਕਿਉਂਕਿ ਗਰੁੱਪ ਗੇੜ ਤੋਂ ਅੱਗੇ ਵਧਣ ਤੋਂ ਬਾਅਦ ਇਹ ਦੋਵੇਂ ਖਿਡਾਰੀ ਪ੍ਰੀ-ਕੁਆਰਟਰ ਫਾਈਨਲ ਵਿੱਚ ਆਹਮੋ-ਸਾਹਮਣੇ ਹੋਣਗੇ। -ਪੀਟੀਆਈ
Advertisement
Advertisement