ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਬਾ ਮੋਨੀ ਜੀ ਡਿਗਰੀ ਕਾਲਜ ਦਾ ਨਤੀਜਾ ਸ਼ਾਨਦਾਰ

06:56 AM Sep 16, 2023 IST
featuredImage featuredImage
ਦੀਪਿਕਾ ਗੋਇਲ, ਸੁਖਪ੍ਰੀਤ ਕੌਰ, ਸੰਦੀਪ ਕੌਰ, ਮਨਪ੍ਰੀਤ ਕੌਰ

ਭੁੱਚੋ ਮੰਡੀ: ਬਾਬਾ ਮੋਨੀ ਜੀ ਡਿਗਰੀ ਕਾਲਜ ਲਹਿਰਾ ਮੁਹੱਬਤ ਦੀਆਂ ਵਿਦਿਆਰਥਣਾਂ ਨੇ ਐੱਮਐੱਸਸੀ (ਆਈਟੀ) ਭਾਗ ਦੂਜਾ (ਸਮੈੱਸਟਰ ਤੀਜਾ) ਦੇ ਨਤੀਜੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਵਿੱਚ ਦੀਪਿਕਾ ਗੋਇਲ ਰਾਮਪੁਰਾ ਫੂਲ ਨੇ ਕਾਲਜ ਵਿੱਚੋਂ ਪਹਿਲਾ, ਸੁਖਪ੍ਰੀਤ ਕੌਰ ਮਹਿਰਾਜ ਨੇ ਦੂਜਾ, ਸੰਦੀਪ ਕੌਰ ਮਹਿਰਾਜ ਅਤੇ ਮਨਪ੍ਰੀਤ ਕੌਰ ਮਹਿਰਾਜ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰੋ. ਅਮਨਿੰਦਰ ਕੌਰ ਅਤੇ ਪ੍ਰੋ. ਦਿਨੇਸ਼ ਕੁਮਾਰ ਨੇ ਦੱਸਿਆ ਕਿ ਨਤੀਜਾ ਸੌ ਫ਼ੀਸਦੀ ਰਿਹਾ ਅਤੇ ਸਾਰੀਆਂ ਵਿਦਿਆਰਥਣਾਂ ਨੇ ਪਹਿਲੇ ਦਰਜੇ ਵਿੱਚ ਪ੍ਰੀਖਿਆ ਪਾਸ ਕੀਤੀ ਹੈ। ਕਾਲਜ ਦੇ ਡਾਇਰੈਕਟਰ ਕੇਸਰ ਸਿੰਘ ਧਲੇਵਾਂ ਅਤੇ ਐਮਡੀ ਲਖਵੀਰ ਸਿੰਘ ਸਿੱਧੂ ਨੇ ਸਟਾਫ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰੋ. ਗੁਰਪ੍ਰੀਤ ਰਾਮ, ਪ੍ਰੋ. ਰੁਪਿੰਦਰ ਸਿੰਘ, ਪ੍ਰੋ. ਸੁਖਦੀਪ ਕੌਰ (ਪੰਜਾਬੀ), ਪ੍ਰੋ. ਵਰਦੀਪ ਕੌਰ, ਪ੍ਰੋ. ਸੁਖਦੀਪ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਸ਼ੈਫੀ ਗੋਇਲ, ਪ੍ਰੋ. ਵਰਿੰਦਰ ਸਿੰਘ, ਪ੍ਰੋ. ਮੋਨਿਕਾ ਗਰਗ, ਪ੍ਰੋ. ਦਲਜੀਤ ਕੌਰ, ਪ੍ਰੋ. ਰੀਤਿਕਾ ਅਤੇ ਪ੍ਰੋ. ਰੁਚਿਕਾ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement