ਜੇਸੀਡੀਏਵੀ ਕਾਲਜ ਦੀ ਵਿਸ਼ਾਲੀ ਯੂਨੀਵਰਸਿਟੀ ’ਚੋਂ ਅਵੱਲ
10:22 AM Aug 21, 2023 IST
ਦਸੂਹਾ: ਇਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਵੱਖ ਵੱਖ ਜਮਾਤਾਂ ਦੇ ਐਲਾਨੇ ਨਤੀਜਿਆਂ ਵਿੱਚ ਜੇਸੀਡੀਏਵੀ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਕਮਲ ਕਿਸ਼ੋਰ ਨੇ ਦੱਸਿਆ ਬੀ.ਏ ਸਮੈਸਟਰ ਦੂਸਰਾ ਦੇ ਨਤੀਜਿਆਂ ਵਿੱਚ ਵਿਦਿਆਰਥਣ ਵਿਸ਼ਾਲੀ ਨੇ 92.5 ਫੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਮਨਪ੍ਰੀਤ ਕੌਰ 85.28 ਫੀਸਦੀ ਅਤੇ ਸੁਖਵੰਤ ਸਿੰਘ 84.59 ਫੀਸਦੀ ਅੰਕ ਹਾਸਲ ਕਰਕੇ ਕ੍ਰਮਵਾਰ ਕਾਲਜ ਵਿੱਚੋਂ ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਰਜਿਸਟਰਾਰ ਡਾ. ਮੋਹਿਤ ਸ਼ਰਮਾ, ਸਟਾਫ ਸਕੱਤਰ ਡਾ. ਭਾਨੂੰ ਗੁਪਤਾ ਅਤੇ ਸਟਾਫ ਮੈਂਬਰ ਮੋਜੂਦ ਸਨ। -ਪੱਤਰ ਪ੍ਰੇਰਕ
Advertisement
Advertisement