ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Attacks on KFC Outlets in Pak: ਪਾਕਿ ’ਚ ਕੱਟੜਪੰਥੀਆਂ ਵੱਲੋਂ ਅਮਰੀਕੀ ਫਾਸਟ ਫੂਡ ਆਉਟਲੈਟਸ 'ਤੇ ਹਮਲੇ

07:07 PM Apr 19, 2025 IST
featuredImage featuredImage

ਫੈਡਰਲ ਗ੍ਰਹਿ ਰਾਜ ਮੰਤਰੀ ਨੇ ਕੀਤੀ ਹਮਲਿਆਂ ਦੀ ਨਿਖੇਧੀ; ਹਮਲਾਵਰਾਂ ਨੂੰ ਸਖ਼ਤ ਕਾਰਵਾਈ ਦੀ ਦਿੱਤੀ ਚੇਤਾਵਨੀ; ਅਪਰੈਲ ਮਹੀਨੇ ’ਚ ਹੋਏ 20 ਦੇ ਕਰੀਬ ਹਮਲੇ, ਇਕ KFC ਮੁਲਾਜ਼ਮ ਦੀ ਗਈ ਜਾਨ

Advertisement

ਲਾਹੌਰ, 19 ਅਪਰੈਲ
Attacks on KFC outlets in Pak: ਪਾਕਿਸਤਾਨ ਹਕੂਮਤ ਨੇ ਸ਼ਨਿੱਚਰਵਾਰ ਨੂੰ ਖੁਲਾਸਾ ਕੀਤਾ ਕਿ ਇਸ ਮਹੀਨੇ ਇਜ਼ਰਾਈਲ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਦੇਸ਼ ਭਰ ਵਿੱਚ ਅਮਰੀਕੀ ਫਾਸਟ-ਫੂਡ ਚੇਨਾਂ ਦੇ ਘੱਟੋ-ਘੱਟ 20 ਆਉਟਲੈਟਾਂ 'ਤੇ ਧਾਰਮਿਕ ਕੱਟੜਪੰਥੀਆਂ ਨੇ ਹਮਲੇ ਕੀਤੇ ਹਨ। ਅਜਿਹੇ ਹਮਲਿਆਂ ਵਿਚ ਕੇਐਫ਼ਸੀ (Kentucky Fried Chicken - KFC) ਆਉਟਲੈਟਾਂ ਦੇ ਇੱਕ ਮੁਲਾਜ਼ਮ ਦੀ ਮੌਤ ਹੋ ਗਈ ਅਤੇ ਕਰੀਬ 160 ਮਸ਼ਕੂਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜ਼ਿਆਦਾਤਰ ਹਮਲਿਆਂ ਵਿੱਚ ਕੱਟੜਪੰਥੀ ਇਸਲਾਮੀ ਪਾਰਟੀ - ਤਹਿਰੀਕ-ਏ-ਲਬੈਕ ਪਾਕਿਸਤਾਨ (Tehreek-e-Labbaik Pakistan - TLP) - ਦੇ ਕਾਰਕੁਨ ਸ਼ਾਮਲ ਦੱਸੇ ਜਾਂਦੇ ਸਨ। ਪਾਕਿਸਤਾਨ ਦੇ ਗ੍ਰਹਿ ਰਾਜ ਮੰਤਰੀ ਤਲਾਲ ਚੌਧਰੀ (Interior State Minister Tallal Chaudhry) ਨੇ ਸ਼ਨਿੱਚਰਵਾਰ ਨੂੰ ਇੱਥੋਂ ਨੇੜੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸਰਕਾਰ ਜਾਨ-ਮਾਲ ਦੀ ਰੱਖਿਆ ਕਰੇਗੀ, ਭਾਵੇਂ ਉਹ ਪਾਕਿਸਤਾਨੀ ਕਾਰੋਬਾਰਾਂ ਦੇ ਹੋਣ ਜਾਂ ਇੱਥੇ ਨਿਵੇਸ਼ ਕਰਨ ਵਾਲੇ ਵਿਦੇਸ਼ੀਆਂ ਦੇ।
ਉਨ੍ਹਾਂ ਕਿਹਾ, "ਜੋ ਵੀ ਅਜਿਹੇ ਆਉਟਲੈਟਾਂ 'ਤੇ ਹਮਲਾ ਕਰੇਗਾ, ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।" ਹਾਲਾਂਕਿ ਇਸ ਦੌਰਨ ਉਹ ਟੀਐਲਪੀ ਨੂੰ ਕਲੀਨ ਚਿੱਟ ਦਿੰਦੇ ਹੋਏ ਦਿਖਾਈ ਦਿੱਤੇ ਕਿਉਂਕਿ ਉਨ੍ਹਾਂ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ, ਖਾਸ ਕਰਕੇ ਧਾਰਮਿਕ-ਰਾਜਨੀਤਿਕ ਪਾਰਟੀਆਂ, ਨੇ ਅਜਿਹੀਆਂ ਘਟਨਾਵਾਂ ਤੋਂ ਆਪਣੇ ਆਪ ਨੂੰ ਲਾਂਭੇ ਕਰ ਲਿਆ ਹੈ।
ਉਨ੍ਹਾਂ ਦਾਅਵਾ ਕੀਤਾ, “ਕੁਝ ਪਾਰਟੀ ਦੇ ਵਰਕਰ ਆਪਣੀ ਨਿੱਜੀ ਹੈਸੀਅਤ ਵਿੱਚ ਮੌਜੂਦ ਹੋ ਸਕਦੇ ਹਨ, ਪਰ ਕੋਈ ਵੀ ਪਾਰਟੀ ਇਸ ਅਪਰਾਧ ਨਾਲ ਜੁੜੀ ਨਹੀਂ ਹੈ। ਦਰਅਸਲ, ਧਾਰਮਿਕ ਅਤੇ ਹੋਰ ਰਾਜਨੀਤਿਕ ਪਾਰਟੀਆਂ ਨੇ ਆਪਣੇ ਆਪ ਨੂੰ ਇਸ ਸਭ ਕਾਸੇ ਤੋਂ ਲਾਂਭੇ ਕਰ ਲਿਆ ਹੈ।”
ਵਜ਼ੀਰ ਨੇ ਕਿਹਾ ਕਿ ਹਾਲ ਹੀ ਵਿੱਚ ਪਾਕਿਸਤਾਨ ਭਰ ਵਿੱਚ ਵੱਖ-ਵੱਖ ਥਾਵਾਂ 'ਤੇ ਕੇਐਫਸੀ 'ਤੇ ਲਗਭਗ 20 ਹਮਲੇ ਹੋਏ ਹਨ ਅਤੇ ਦੇਸ਼ ਵਿੱਚ ਕੇਐਫਸੀ 'ਤੇ ਹਮਲਿਆਂ ਦੇ ਸਬੰਧ ਵਿੱਚ ਕੁੱਲ 160 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੱਕੀ ਹਮਲਾਵਰਾਂ ਨੇ ਆਪਣੇ ਅਪਰਾਧਾਂ ਨੂੰ ਕਬੂਲ ਕੀਤਾ ਹੈ ਅਤੇ ਵੀਡੀਓ ਬਿਆਨਾਂ ਵਿੱਚ ਇਸ ’ਤੇ ਅਫਸੋਸ ਪ੍ਰਗਟਾਇਆ ਹੈ।
ਮੰਤਰੀ ਨੇ ਕਿਹਾ ਕਿ ਕੇਐਫਸੀ ਦਾ ਮਾਲਕ ਇੱਕ ਪਾਕਿਸਤਾਨੀ ਮੁਸਲਮਾਨ ਹੈ। ਉਨ੍ਹਾਂ ਕਿਹਾ, “ਕੇਐਫਸੀ ਦਾ ਪੂਰਾ ਪ੍ਰਬੰਧਨ ਪਾਕਿਸਤਾਨ ਤੋਂ ਹੈ। ਉਹ ਜੋ ਵੀ ਚੀਜ਼ਾਂ ਵਰਤਦੇ ਹਨ, ਉਨ੍ਹਾਂ ਨੂੰ ਪਾਕਿਸਤਾਨੀ ਵਿਕਰੇਤਾਵਾਂ, ਦੁਕਾਨਦਾਰਾਂ ਅਤੇ ਬਾਜ਼ਾਰਾਂ ਤੋਂ ਖਰੀਦਦੇ ਹਨ। ਇਸਦਾ ਸਾਰਾ ਮੁਨਾਫਾ ਵੀ ਪਾਕਿਸਤਾਨ ਦੇ ਅੰਦਰ ਹੀ ਰਹਿੰਦਾ ਹੈ।’’ ਉਨ੍ਹਾਂ ਕਿਹਾ ਕਿ ਕੇਐਫਸੀ ਨੇ ਪਾਕਿਸਤਾਨ ਵਿੱਚ 10 ਕਰੋੜ ਅਮਰੀਕੀ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ ਅਤੇ ਅਜਿਹੀਆਂ ਕੌਮਾਂਤਰੀ ਫੂਡ ਚੇਨਾਂ 100 ਫ਼ੀਸਦੀ ਟੈਕਸ ਅਦਾ ਕਰਦੀਆਂ ਹਨ, ਇਸ ਲਈ ਇਨ੍ਹਾਂ ਉਤੇ ਹਮਲੇ ਨਹੀਂ ਹੋਣੇ ਚਾਹੀਦੇ। -ਪੀਟੀਆਈ

 

Advertisement

Advertisement