Asian Championships: ਭਾਰਤੀ ਪਹਿਲਵਾਨ ਉਦਿਤ ਤੇ ਦੀਪਕ ਫਾਈਨਲ ’ਚ ਪਹੁੰਚੇ
Deepak Punia and Udit to fight for gold; Mukul Dahiya and Dinesh in bronze contention
ਅੰਮਾਨ (ਜੌਰਡਨ), 30 ਮਾਰਚ
ਭਾਰਤੀ ਪਹਿਲਵਾਨ ਉਦਿਤ ਨੇ ਅੱਜ ਇੱਥੇ ਏਸ਼ੀਅਨ ਚੈਂਪੀਅਨਸ਼ਿਪ ’ਚ ਪੁਰਸ਼ਾਂ ਦੇ 61 ਕਿਲੋਗ੍ਰਾਮ ਦੇ ਫਾਈਨਲ ਵਿੱਚ ਪਹੁੰਚ ਕੇ ਫ੍ਰੀਸਟਾਈਲ ਮੁਕਾਬਲੇ ’ਚ ਦੇਸ਼ ਦੀਆਂ ਸੋਨ ਤਗਮੇ ਦੀਆਂ ਉਮੀਦਾਂ ਕਾਇਮ ਰੱਖੀਆਂ ਹਨ। ਇਸ ਦੌਰਾਨ ਤਜਰਬੇਕਾਰ ਪਹਿਲਵਾਨ ਦੀਪਕ ਪੂਨੀਆ (92 ਕਿਲੋ) ਵੀ ਫਾਈਨਲ ’ਚ ਪਹੁੰਚ ਗਿਆ ਹੈ। ਉਦਿਤ ਤੇ ਦੀਪਕ ਸੋਨ ਤਗ਼ਮੇ ਲਈ ਵਾਹ ਲਾਉਣਗੇ ਜਦਕਿ ਮੁਕੁਲ ਦਹੀਆ (86 ਕਿਲੋ) ਤੇ ਦਿਨੇਸ਼ ਵੀ ਹੈਵੀਵੇਟ 125 ਕਿਲੋ ਵਰਗ ’ਚ ਕਾਂਸੇ ਦੇ ਤਗ਼ਮੇ ਲਈ ਮੁਕਾਬਲਾ ਕਰਨਗੇ।
ਉਦਿਤ ਨੇ ਕਿਰਗਜ਼ਸਤਾਨ ਦੇ Bekbolot Myrzanzar Uulu ਨੂੰ 9-6 ਅੰਕਾਂ ਨਾਲ ਹਰਾਉਣ ਮਗਰੋਂ ਚੀਨ ਦੇ ਵਾਨਹਾਓ ਝੋਊ ਨੂੰ 2-0 ਨਾਲ ਹਰਾਇਆ। ਦੀਪਕ ਪੁਨੀਆ ਨੇ ਸੈਮੀਫਾਈਨਲ ’ਚ ਜਪਾਨ ਦੇ Takashi Ishiguro ਨੂੰ ਸੌਖਿਆਂ ਹੀ 8-1 ਅੰਕਾਂ ਨਾਲ ਹਰਾ ਦਿੱਤਾ ਤੇ ਉਹ ਹੁਣ ਸੋਨ ਤਗਮੇ ਲਈ ਫਾਈਨਲ ’ਚ Iran ਦੇ ਵਿਸ਼ਵ ਦੇ ਪਹਿਲੇ ਨੰਬਰ ਦੇ ਪਹਿਲਵਾਨ Amirhossein B Firouzpourbandpei ਦਾ ਸਾਹਮਣਾ ਕਰੇਗਾ। ਇਸ ਤੋਂ ਪਹਿਲਾਂ ਦੀਪਕ ਪੁਨੀਆ ਨੇ ਕੁਆਰਟਰ ਫਾਈਨਲ ’ਚ ਕਿਰਗਜ਼ਸਤਾਨ ਦੇ ਬੇਕਜ਼ਾਤ ਰਖੀਮੋਵ ਨੂੰ 12-0 ਨਾਲ ਹਰਾਇਆ ਸੀ।
ਦੂਜੇ ਪਾਸੇ ਮੁਕੁਲ ਦਾਹੀਆ (86 ਕਿਲੋ) ਨੂੰ ਸੈਮੀਫਾਈਨਲ ’ਚ ਵਿਸ਼ਵ ਦੇ ਤੀਜੇ ਨੰਬਰ ਦੇ ਪਹਿਲਵਾਨ ਅਬੋਲਫਜ਼ਲ ਵਾਈ. ਰਹਿਮਾਨੀ ਫਿਰੋਜ਼ਾਈ ਤਕਨੀਕੀ ਅਧਾਰ ’ਤੇ ਜਦਕਿ ਦਿਨੇਸ਼ ਨੂੰ ਹੈਵੀਵੇਟ 125 ਕਿਲੋ ਵਰਗ ਦੇ ਸੈਮੀਫਾਈਨਲ ’ਚ ਮੰਗੋਲੀਆ ਦੇ Lkhagvagerel Munkhtur ਤੋਂ 5-1 ਨਾਲ ਹਾਰ ਮਿਲੀ।
ਇਸ ਤੋਂ ਪਹਿਲਾਂ ਜੈਦੀਪ ਅਹਿਲਾਵਤ ਨੂੰ (74 ਕਿਲੋ) ਨੂੰ ਆਪਣੇ ਸ਼ੁਰੂਆਤੀ ਮੁਕਾਬਲੇ ’ਚ ਜਪਾਨ ਦੇ ਹਿਕਾਰੂ ਤਕਾਤਾ ਤੋਂ 5-10 ਅੰਕਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ