ਇੱਕ ਰੋਜ਼ਾ ਕ੍ਰਿਕਟ: ਨਿਊਜ਼ੀਲੈਂਡ ਨੇ ਪਾਕਿ ਨੂੰ 84 ਦੌੜਾਂ ਨਾਲ ਹਰਾਇਆ
ਹੈਮਿਲਟਨ, 2 ਅਪਰੈਲ
ਬੈਨ ਸੀਅਰਸ ਦੀਆਂ ਪੰਜ ਵਿਕਟਾਂ ਸਦਕਾ ਨਿਊਜ਼ੀਲੈਂਡ ਨੇ ਅੱਜ ਇੱਥੇ ਪਾਕਿਸਤਾਨ ਨੂੰ 208 ਦੌੜਾਂ ’ਤੇ ਆਊਟ ਕਰਕੇ ਦੂਜਾ ਇੱਕ ਰੋਜ਼ਾ ਮੁਕਾਬਲਾ 84 ਦੌੜਾਂ ਨਾਲ ਜਿੱਤ ਲਿਆ। ਇਸ ਤਰ੍ਹਾਂ ਮੇਜ਼ਬਾਨ ਟੀਮ ਨੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਲੈ ਲਈ ਹੈ। ਪਾਕਿਸਤਾਨ ਲਈ ਫ਼ਹੀਮ ਅਸ਼ਰਫ ਨੇ ਸਭ ਤੋਂ ਵੱਧ 73 ਦੌੜਾਂ ਬਣਾਈਆਂ ਅਤੇ ਨਸੀਮ ਸ਼ਾਹ ਨਾਲ ਨੌਵੀਂ ਵਿਕਟ ਲਈ 60 ਦੌੜਾਂ ਦੀ ਭਾਈਵਾਲੀ ਕੀਤੀ। ਨਸੀਮ ਨੇ 51 ਦੌੜਾਂ ਬਣਾਈਆਂ। ਇਹ ਦੋਵਾਂ ਦਾ ਪਹਿਲਾ ਇੱਕ ਰੋਜ਼ਾ ਨੀਮ ਸੈਂਕੜਾ ਹੈ। ਪਾਕਿਸਤਾਨੀ ਪਾਰੀ 41.2 ਓਵਰਾਂ ਵਿੱਚ ਹੀ ਸਿਮਟ ਹੋ ਗਈ।
ਨਿਊਜ਼ੀਲੈਂਡ ਲਈ ਵਿਲ ਓਰੌਰਕੀ ਨੇ ਪਹਿਲੇ ਛੇ ਓਵਰਾਂ ਵਿੱਚ ਅੱਠ ਦੌੜਾਂ ਦੇ ਕੇ ਇੱਕ ਵਿਕਟ ਲਈ। ਪਾਕਿਸਤਾਨ ਦੇ ਕਪਤਾਨ ਮੁਹੰਮਦ ਰਿਜ਼ਵਾਨ ਨੂੰ ਦੋ ਵਾਰ ਉਸ ਦੀ ਗੇਂਦ ਲੱਗੀ। ਇਸ ਤੋਂ ਬਾਅਦ ਹਾਰਿਸ ਰਾਊਫ਼ ਦੇ ਹੈਲਮੇਟ ’ਤੇ ਵੀ ਬਾਊਂਸਰ ਲੱਗਿਆ। ਰਾਊਫ਼ ਰਿਟਾਇਰਡ ਹਰਟ ਹੋ ਗਿਆ ਅਤੇ ਨਸੀਮ ਨੇ ਉਸ ਦੀ ਜਗ੍ਹਾ ਲਈ। ਆਪਣਾ ਪਹਿਲਾ ਇੱਕ ਰੋਜ਼ਾ ਮੈਚ ਖੇਡ ਰਹੇ ਸੀਅਰਸ ਨੇ ਪੰਜ ਵਿਕਟਾਂ, ਜਦਕਿ ਜੈਕਬ ਡਫੀ ਨੇ ਤਿੰਨ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਅੱਠ ਵਿਕਟਾਂ ’ਤੇ 292 ਦੌੜਾਂ ਬਣਾਈਆਂ। -ਪੀਟੀਆਈ