ਟੀ-20 ਦਰਜਾਬੰਦੀ: ਚੱਕਰਵਰਤੀ ਤੀਜੇ ਸਥਾਨ ’ਤੇ ਖਿਸਕਿਆ
04:52 AM Apr 03, 2025 IST
ਦੁਬਈ: ਭਾਰਤੀ ਸਪਿੰਨਰ ਵਰੁਣ ਚੱਕਰਵਰਤੀ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਅੱਜ ਜਾਰੀ ਤਾਜ਼ਾ ਪੁਰਸ਼ ਟੀ-20 ਗੇਂਦਬਾਜ਼ੀ ਰੈਂਕਿੰਗ ਵਿੱਚ ਇੱਕ ਸਥਾਨ ਹੇਠਾਂ ਤੀਜੇ ਸਥਾਨ ’ਤੇ ਖਿਸਕ ਗਿਆ ਹੈ, ਜਦਕਿ ਹਾਰਦਿਕ ਪੰਡਿਆ ਹਰਫਨਮੌਲਾ ਖਿਡਾਰੀਆਂ ਦੀ ਰੈਂਕਿੰਗ ਵਿੱਚ ਸਿਖ਼ਰ ’ਤੇ ਬਰਕਰਾਰ ਹੈ। ਚੱਕਰਵਰਤੀ 706 ਰੇਟਿੰਗ ਅੰਕਾਂ ਨਾਲ ਨਿਊਜ਼ੀਲੈਂਡ ਦੇ ਜੈਕਬ ਡਫੀ (723) ਅਤੇ ਵੈਸਟਇੰਡੀਜ਼ ਦੇ ਅਕੀਲ ਹੁਸੈਨ (707) ਤੋਂ ਪਿੱਛੇ ਹੈ। ਲੈੱਗ ਸਪਿੰਨਰ ਰਵੀ ਬਿਸ਼ਨੋਈ (674) ਅਤੇ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ (653) ਕ੍ਰਮਵਾਰ ਸੱਤਵੇਂ ਅਤੇ 10ਵੇਂ ਸਥਾਨ ’ਤੇ ਹਨ। ਅਕਸ਼ਰ ਪਟੇਲ 13ਵੇਂ ਸਥਾਨ ’ਤੇ ਕਾਬਜ਼ ਹੈ। -ਪੀਟੀਆਈ
Advertisement
Advertisement