Jasprit Bumrah ਬੰਗਲੂਰੂ ਦੀ ਟੀਮ ਨਾਲ ਮੁਕਾਬਲੇ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ ਦੀ ਮੁੰਬਈ ਇੰਡੀਅਨਜ਼ ਟੀਮ ’ਚ ਵਾਪਸੀ
ਮੁੰਬਈ, 6 ਅਪਰੈਲ
Jasprit Bumrah joins Mumbai Indians ahead of RCB clash ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਰੌਇਲ ਚੈਲੇਂਜਰਜ਼ ਬੰਗਲੂਰੂ (RCB) ਖਿਲਾਫ਼ ਖੇਡੇ ਜਾਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਮੈਚ ਤੋਂ ਪਹਿਲਾਂ ਮੁੰਬਈ ਇੰਡੀਅਨਜ਼ (MI) ਟੀਮ ਵਿਚ ਸ਼ਾਮਲ ਹੋ ਗਿਆ ਹੈ।
ਬੁਮਰਾਹ ਦੀ ਵਾਪਸੀ ਨਾਲ ਮੁੰਬਈ ਦੀ ਟੀਮ ਨੂੰ ਵੱਡਾ ਬਲ ਮਿਲੇਗਾ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਬੁਮਰਾਹ ਨੇ ਟੂਰਨਾਮੈਂਟ ਵਿਚ ਗੇਂਦਬਾਜ਼ੀ ਲਈ ਕੌਮੀ ਕ੍ਰਿਕਟ ਅਕੈਡਮੀ ਤੋਂ ਫਿਟਨੈੱਸ ਸਰਟੀਫਿਕੇਟ ਲਿਆ ਹੈ ਜਾਂ ਨਹੀਂ।
ਮੁੰਬਈ ਇੰਡੀਅਨਜ਼ ਨੇ ਬੁਮਰਾਹ ਦੀ ਟੀਮ ’ਚ ਵਾਪਸੀ ਸਬੰਧੀ ਐਲਾਨ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕੀਤਾ ਹੈ। ਟੀਮ ਨੇ ਪੋਸਟ ਵਿਚ ਲਿਖਿਆ, ‘‘ਜਿਹੜਾ ਕਦੇ ਬੱਚਾ ਸੀ ਹੁਣ ਸ਼ੇਰ ਹੈ, ਸ਼ੇਰ ਮੁੜ ਜੰਗਲ ਦਾ ਰਾਜਾ ਬਣਨ ਲਈ ਵਾਪਸ ਆ ਗਿਆ ਹੈ।’’
ਚੇਤੇ ਰਹੇ ਕਿ ਬੁਮਰਾਹ ਇਸ ਸਾਲ ਦੇ ਸ਼ੁਰੂ ਵਿਚ ਸਿਡਨੀ ’ਚ ਆਸਟਰੇਲੀਆ ਖਿਲਾਫ਼ ਪੰਜਵੇਂ ਤੇ ਆਖਰੀ ਟੈਸਟ ਮੈਚ ਦੌਰਾਨ ਪਿੱਠ ’ਤੇ ਸੱਟ ਲੁਆ ਬੈਠਾ ਸੀ, ਜਿਸ ਕਰਕੇ ਉਸ ਨੂੰ ਟੀਮ ’ਚੋਂ ਬਾਹਰ ਬੈਠਣਾ ਪਿਆ ਸੀ। ਇਸ ਸੱਟ ਕਰਕੇ ਬੁਮਰਾਹ ਇੰਗਲੈਂਡ ਖਿਲਾਫ਼ ਘਰੇਲੂ ਲੜੀ ਤੇ ਮਗਰੋਂ ਦੁਬਈ ਵਿਚ ਚੈਂਪੀਅਨਜ਼ ਟਰਾਫ਼ੀ ਲਈ ਵੀ ਟੀਮ ’ਚੋਂ ਬਾਹਰ ਰਿਹਾ। -ਪੀਟੀਆਈ