ਜਾਮਵਾਲ ਵਿਸ਼ਵ ਮੁੱਕੇਬਾਜ਼ੀ ਕੱਪ ਦੇ ਫਾਈਨਲ ’ਚ
04:26 AM Apr 06, 2025 IST
ਨਵੀਂ ਦਿੱਲੀ: ਭਾਰਤ ਦੇ ਅਭਿਨਾਸ਼ ਜਾਮਵਾਲ ਨੇ ਅੱਜ ਇਟਲੀ ਦੇ ਜੀ. ਮਲੰਗਾ ਨੂੰ ਹਰਾ ਕੇ ਬ੍ਰਾਜ਼ੀਲ ਵਿੱਚ ਚੱਲ ਰਹੇ ਵਿਸ਼ਵ ਮੁੱਕੇਬਾਜ਼ੀ ਕੱਪ ਦੇ 65 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। 22 ਸਾਲਾ ਭਾਰਤੀ ਮੁੱਕੇਬਾਜ਼ ਨੇ ਮਲੰਗਾ ਦੀ ਪਹੁੰਚ ਤੋਂ ਬਾਹਰ ਰਹਿਣ ਲਈ ਆਪਣੀ ਉਚਾਈ ਅਤੇ ਗਤੀ ਦੀ ਸ਼ਾਨਦਾਰ ਵਰਤੋਂ ਕੀਤੀ। ਉਸ ਨੇ 5-0 ਨਾਲ ਜਿੱਤ ਹਾਸਲ ਕੀਤੀ। ਪੰਜ ’ਚੋਂ ਚਾਰ ਜੱਜਾਂ ਨੇ ਜਾਮਵਾਲ ਨੂੰ ਪੂਰੇ 30 ਅੰਕ ਦਿੱਤੇ। ਜਾਮਵਾਲ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਦੂਜਾ ਭਾਰਤੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਹਿਤੇਸ਼ 70 ਕਿਲੋ ਭਾਰ ਵਰਗ ਵਿੱਚ ਫਰੈਂਚ ਓਲੰਪੀਅਨ ਮਾਕਨ ਟਰਾਓਰ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਬਣਿਆ ਸੀ। ਫਾਈਨਲ ਵਿੱਚ ਹਿਤੇਸ਼ ਦਾ ਸਾਹਮਣਾ ਇੰਗਲੈਂਡ ਦੇ ਓਡੇਲ ਕਾਮਾਰਾ ਨਾਲ, ਜਦਕਿ ਜਾਮਵਾਲ ਦਾ ਸਾਹਮਣਾ ਸਥਾਨਕ ਖਿਡਾਰੀ ਯੂਰੀ ਰੀਸ ਨਾਲ ਹੋਵੇਗਾ। -ਪੀਟੀਆਈ
Advertisement
Advertisement