ਅਰੁਣ ਨਾਰੰਗ ਵੱਲੋਂ ਸਿਹਤ ਮੰਤਰੀ ਨਾਲ ਮੁਲਾਕਾਤ
08:41 AM Dec 14, 2023 IST
ਅਬੋਹਰ: ‘ਆਪ’ ਦੇ ਹਲਕਾ ਅਬੋਹਰ ਤੋਂ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਅੱਜ ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਅਬੋਹਰ ਦੇ ਸਿਵਲ ਹਸਪਤਾਲ ਅਤੇ ਅਬੋਹਰ ਸਬ-ਡਿਵੀਜ਼ਨ ਦੇ ਪਿੰਡਾਂ ਦੀਆਂ ਸਿਹਤ ਸੇਵਾਵਾਂ ਬਾਰੇ ਜਾਣੂ ਕਰਵਾਇਆ। ਸ੍ਰੀ ਨਾਰੰਗ ਨੇ ਸਿਹਤ ਮੰਤਰੀ ਨੂੰ ਦੱਸਿਆ ਕਿ ਅਬੋਹਰ ਦੇ ਸਿਵਲ ਹਸਪਤਾਲ ਵਿੱਚ ਗਾਇਨੀਕੋਲੋਜਿਸਟ ਅਤੇ ਐਨੇਸਥੀਸੀਓਲੋਜਿਸਟ ਦੀ ਅਣਹੋਂਦ ਕਾਰਨ ਮਹਿਲਾ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਗਾਇਨੀਕੋਲੋਜਿਸਟ ਦੀ ਅਣਹੋਂਦ ਕਾਰਨ ਮਹਿਲਾ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ ਜਦਕਿ ਐਨੇਸਥੀਸੀਓਲੋਜਿਸਟ ਦੀ ਅਣਹੋਂਦ ਕਾਰਨ ਇੱਥੇ ਕਈ ਤਰ੍ਹਾਂ ਦੇ ਸਰਜੀਕਲ ਅਪਰੇਸ਼ਨ ਸੰਭਵ ਨਹੀਂ ਹਨ। -ਪੱਤਰ ਪ੍ਰੇਰਕ
Advertisement
Advertisement