ਡਿਫਰੈਂਟ ਕਾਨਵੈਂਟ ਸਕੂਲ ਘੁੱਦਾ ਵਿੱਚ ਸਾਲਾਨਾ ਸਮਾਰੋਹ
ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 6 ਨਵੰਬਰ
ਬਠਿੰਡਾ ਬਾਦਲ ਰੋਡ ’ਤੇ ਪਿੰਡ ਘੁੱਦਾ ਸਥਤਿ ਡਿਫਰੈਂਟ ਕਾਨਵੈਂਟ ਸਕੂਲ ਵਿਖੇ ਸਾਲਾਨਾ ਸਮਾਰੋਹ ਕੀਤਾ ਗਿਆ। ਸਕੂਲ ਦੇ ਐੱਮਡੀ ਐੱਮਕੇ ਮੰਨਾ ਨੇ ਦੱਸਿਆ ਕਿ ਸਕੂਲ ਦੇ ਸਮਾਗਮ ਦੌਰਾਨ ਮੁੱਖ ਮਹਿਮਾਨ ਡੀਐੱਸਪੀ ਹੀਨਾ ਗੁਪਤਾ ਸਨ। ਇਸ ਤੋਂ ਇਲਾਵਾ ਦਿਆਲ ਸੋਢੀ (ਜਰਨਲ ਸਕੱਤਰ ਭਾਜਪਾ ਪੰਜਾਬ) ਤੇ ਰਵੀਪ੍ਰੀਤ ਸਿੱਧੂ (ਬਠਿੰਡਾ ਰੂਰਲ ਪ੍ਰਧਾਨ ਭਾਜਪਾ) ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪਹੁੰਚੇ। ਪ੍ਰੋਗਰਾਮ ਦੀ ਪ੍ਰਧਾਨਗੀ ਅਜੈ ਕਾਂਸਲ (ਪ੍ਰਧਾਨ ਅਗਰਵਾਲ ਸਮਾਜ ਸਭਾ ਪੰਜਾਬ) ਤੇ ਸ਼ਿਵਪਾਲ ਕੁਮਾਰ ਵੱਲੋਂ ਕੀਤੀ ਗਈ। ਪ੍ਰੋਗਰਾਮ ਦਾ ਆਰੰਭ ਸ਼ਬਦ ਅਤੇ ਗੁਰਬਾਣੀ ਨਾਲ ਹੋਇਆ। ਇਸ ਤੋਂ ਇਲਾਵਾ ਗਣੇਸ਼ ਵੰਦਨਾ ’ਤੇ ਵਿਦਿਆਰਥੀਆਂ ਦੁਆਰਾ ਵਿਸ਼ੇਸ਼ ਪ੍ਰਸਤੁਤੀ ਕੀਤੀ ਗਈ। ਜੂਨੀਅਰ ਵਿੰਗ ਦੁਆਰਾ ਬਾਲੀਵੁੱਡ ਥੀਮ ਅਤੇ ਰੁੱਖ ਬਚਾਓ ’ਤੇ ਆਕਰਸ਼ਕ ਤਰੀਕੇ ਨਾਲ ਵਾਤਾਵਰਨ ਦੇ ਖੁਸ਼ਹਾਲ ਜੀਵਨ ਦਾ ਸੰਦੇਸ਼ ਦਿੱਤਾ ਗਿਆ। ਗਿੱਧੇ ਅਤੇ ਭੰਗੜੇ ਦੇ ਮਾਹੌਲ ਨੇ ਖੂਬ ਰੰਗ ਜਮਾਇਆ। ਇਸ ਤੋਂ ਇਲਾਵਾ ਗੱਤਕਾ, ਸਮੂਹ ਗੀਤ, ਆਰਮੀ ਕੋਰੀਓਗ੍ਰਾਫੀ ਅਤੇ ਸੂਫੀ ਭੰਗੜਾ ਅਤੇ ਕਲਾਸੀਕਲ ਡਾਂਸ ਦੀ ਪੇਸ਼ਕਾਰੀ ਕੀਤੀ ਗਈ। ਪ੍ਰਿੰਸੀਪਲ ਵੀਨੂੰ ਗੋਇਲ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਕੂਲ ਦੇ ਵਾਈਸ ਪ੍ਰਿੰਸੀਪਲ ਅਮਨ ਗੁਪਤਾ ਨੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ।