ਉੱਤਰੀ ਇਜ਼ਰਾਈਲ ’ਚ ਮਿਜ਼ਾਈਲ ਹਮਲੇ ਕਾਰਨ ਭਾਰਤੀ ਨਾਗਰਿਕ ਦੀ ਮੌਤ ਤੇ ਦੋ ਜ਼ਖ਼ਮੀ
12:21 PM Mar 05, 2024 IST
ਯੇਰੂਸ਼ਲਮ, 5 ਮਾਰਚ
ਇਜ਼ਰਾਈਲ ਦੀ ਉੱਤਰੀ ਸਰਹੱਦ ’ਤੇ ਸਥਿਤ ਮਾਰਗਲੀਓਟ ਦੇ ਨੇੜੇ ਬਾਗ 'ਚ ਸੋਮਵਾਰ ਨੂੰ ਲਬਿਨਾਨ ਤੋਂ ਦਾਗੀ ਟੈਂਕ ਵਿਰੋਧੀ ਮਿਜ਼ਾਈਲ ਦੀ ਲਪੇਟ 'ਚ ਆਉਣ ਕਾਰਨ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ, ਇਹ ਤਿੰਨੋਂ ਦੱਖਣੀ ਸੂਬੇ ਕੇਰਲਾ ਦੇ ਰਹਿਣ ਵਾਲੇ ਸਨ| ਪ੍ਰਾਪਤ ਜਾਣਕਾਰੀ ਮੁਤਾਬਕ ਇਹ ਮਿਜ਼ਾਈਲ ਸੋਮਵਾਰ ਸਵੇਰੇ ਕਰੀਬ 11 ਵਜੇ ਉੱਤਰੀ ਇਜ਼ਰਾਈਲ ਦੇ ਗੈਲੀਲੀ ਖੇਤਰ ਵਿੱਚ ਮਾਰਗਲੀਓਟ ਦੇ ਬਾਗ ਵਿੱਚ ਡਿੱਗੀ। ਇਸ ਹਮਲੇ 'ਚ ਕੇਰਲ ਦੇ ਕੋਲੱਮ ਵਾਸੀ ਪੈਟਨੀਬਿਨ ਮੈਕਸਵੈੱਲ ਦੀ ਮੌਤ ਹੋ ਗਈ। ਬੁਸ਼ ਜੋਸਫ ਜਾਰਜ ਅਤੇ ਪਾਲ ਮੇਲਵਿਨ ਵੀ ਇਸ ਘਟਨਾ 'ਚ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
Advertisement
Advertisement