ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਗਰ ਨਿਗਮ ਹੋਂਦ ਵਿੱਚ ਆਉਣ ਮਗਰੋਂ ਮੋਗਾ ਵਿਕਾਸ ਕਾਰਜਾਂ ’ਚ ਫਾਡੀ

08:52 PM Jun 23, 2023 IST

ਮਹਿੰਦਰ ਸਿੰਘ ਰੱਤੀਆਂ

Advertisement

ਮੋਗਾ, 8 ਜੂਨ

ਇੱਥੇ ਵਿਕਾਸ ਕਾਰਜ ਨਾ ਮਾਤਰ ਹੋਣ ਕਾਰਨ ਮੋਗਾ ਸ਼ਹਿਰ ਵਿਕਾਸ ਪੱਖੋਂ ਫਾਡੀ ਰਹਿ ਗਿਆ ਹੈ। ਜਾਣਕਾਰੀ ਅਨੁਸਾਰ ਨਗਰ ਨਿਗਮ ਮੋਗਾ ਜਦੋਂ ਤੋਂ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਇੱਥੇ ਸਿਆਸੀ ਰੰਜਿਸ਼ ਕਾਰਨ ਵਿਕਾਸ ਕਾਰਜ ਠੱਪ ਪਏ ਹਨ। ਚਾਰ ਮਾਰਗੀ ਸੜਕ ਬਣਨ ਕਾਰਨ ਇੱਥੇ ਫ਼ਲਾਈਓਵਰ ਨਾਲ ਬਣੀ ਸਰਵਿਸ ਲੇਨ ਤੋਂ ਸ਼ਹਿਰ ਨੂੰ ਜਾਂਦੇ ਰਸਤਿਆਂ ਦਾ ਕੰਮ ਅਧੂਰਾ ਪਿਆ ਹੈ। ਸਰਵਿਸ ਲੇਨ ਦੇ ਨਾਲ ਬਣੀ ਡਰੇਨ ਨਾਲੇ ਵਿੱਚ ਪਈ ਗੰਦਗੀ ਬਰਸਾਤੀ ਪਾਣੀ ਦੀ ਨਿਕਾਸੀ ਲਈ ਅੜਿੱਕਾ ਬਣੀ ਹੋਈ ਹੈ। ਇਸ ਤੋਂ ਇਲਾਵਾ ਨਗਰ ਨਿਗਮ ਇਸ ਸਮੇਂ ਅਧਿਕਾਰੀਆਂ ਦੀ ਘਾਟ ਨਾਲ ਵੀ ਜੂਝ ਰਹੀ ਹੈ ਕਿਉਂਕਿ ਸਿਵਲ ਸ਼ਾਖਾ ਵਿੱਚ ਜੁਆਇੰਟ ਕਮਿਸ਼ਨਰ, ਆਪਰੇਸ਼ਨ ਅਤੇ ਮੈਂਟੀਨੈਂਸ ਦੇ ਨਾਲ-ਨਾਲ ਸਿਵਲ ਸ਼ਾਖਾ ਵਿੱਚ ਦੋਵੇਂ ਐਸਈਜ਼ ਦੀਆਂ ਅਸਾਮੀਆਂ ਖਾਲੀ ਹਨ। ਬਿਲਡਿੰਗ ਬਰਾਂਚ ਵਿੱਚ ਨਾ ਤਾਂ ਰੈਗੂਲਰ ਐਮਟੀ.ਪੀਜ਼ ਅਤੇ ਨਾ ਹੀ ਇੰਸਪੈਕਟਰ ਹਨ, ਸਿਵਲ ਬਰਾਂਚ ਵਿੱਚ ਵੀ ਜੂਨੀਅਰ ਇੰਜਨੀਅਰਾਂ ਦੀ ਵੱਡੀ ਘਾਟ ਹੈ।

Advertisement

ਜਾਣਕਾਰੀ ਅਨੁਸਾਰ ਇੱਥੇ ਨਗਰ ਨਿਗਮ ਹੋਂਦ ‘ਚ ਆਉਣ ਮਗਰੋਂ ਪਹਿਲੀ ਵਾਰ ਫਰਵਰੀ 2015 ‘ਚ ਨਿਗਮ ਚੋਣਾਂ ਹੋਈਆਂ ਤੇ ਅਕਾਲੀ-ਭਾਜਪਾ ਦਾ ਕਬਜ਼ਾ ਹੋ ਗਿਆ। ਧੜੇਬੰਦੀ ਕਾਰਨ 2 ਸਾਲ ਤੱਕ ਨਾ ਕੋਈ ਮੀਟਿੰਗ ਨਾ ਇਜਲਾਸ ਹੋ ਸਕਿਆ। ਸਾਲ 2017 ਵਿਚ ਸੂਬੇ ‘ਚ ਅਕਾਲੀ-ਭਾਜਪਾ ਹਕੂਮਤ ਬਦਲਣ ਮਗਰੋਂ ਕਾਂਗਰਸ ਦੀ ਹਕੂਮਤ ‘ਚ ਅਕਾਲੀ ਮੇਅਰ ਅਕਸ਼ਿਤ ਜੈਨ ਕੁਰਸੀ ਬਚਾਉਣ ‘ਚ ਤਾਂ ਸਫ਼ਲ ਰਹੇ ਪਰ ਕਥਿਤ ਸਿਆਸੀ ਰੰਜਿਸ਼ ਕਾਰਨ ਸ਼ਹਿਰ ‘ਚ ਵਿਕਾਸ ਕਾਰਜ ਕਥਿਤ ਤੌਰ ‘ਤੇ ਠੱਪ ਰਹੇ। ਨਗਰ ਨਿਗਮ ਦੀ ਦੂਜੀ ਟਰਮ ਵਿਚ ਸਾਲ 2021 ਦੀਆਂ ਨਿਗਮ ਚੋਣਾਂ ‘ਚ ਕਾਂਗਰਸ ਆਜ਼ਾਦ ਕੌਂਸਲਰਾਂ ਸਹਾਰੇ ਮੇਅਰ ਕੁਰਸੀ ‘ਤੇ ਕਾਬਜ਼ ਹੋ ਗਈ ਪਰ ਸ਼ਹਿਰ ਦੇ ਲੋਕਾਂ ਦੀ ਤ੍ਰਾਸਦੀ ਕਿ ਕਰੀਬ 8 ਮਹੀਨੇ ਬਾਅਦ ਸੂਬੇ ‘ਚ ਸਾਲ 2022 ਵਿਧਾਨ ਸਭਾ ਚੋਣਾਂ ਵਿਚ ਸੱਤਾ ਪਰਿਵਰਤਨ ਹੋ ਗਿਆ ਅਤੇ ‘ਆਪ’ ਦੀ ਸਰਕਾਰ ਬਣ ਗਈ। ਇਸ ਦੌਰਾਨ ਮੇਅਰ ਦੀ ਕੁਰਸੀ ਲਈ ਖਿੱਚੋਤਾਣ ਸ਼ੁਰੂ ਹੋ ਗਈ ਅਤੇ 2 ਸਾਲ ਲੰਘ ਗਏ। ਕੌਂਸਲਰਾਂ ਵਿੱਚ ਧੜੇਬੰਦੀ ਤੇ ਮੇਅਰ ਦੀ ਕੁਰਸੀ ਲਈ ਸ਼ੁਰੂ ਹੋਈ ਸਿਆਸੀ ਜੰਗ ਕਾਰਨ ਸ਼ਹਿਰ ਦੇ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਹਨ। ਹੁਣ ਇੱਥੇ 42 ਕੌਸਲਰਾਂ ਨੇ ਮੇਅਰ ਨੀਤਿਕਾ ਭੱਲਾ ਖ਼ਿਲਾਫ਼ ਬੇ-ਭਰੋਸਗੀ ਦਾ ਮਤਾ ਪੇਸ਼ ਕੀਤਾ ਹੋਇਆ ਹੈ।

ਪੂਨਮ ਸਿੰਘ ਨੇ ਨਗਰ ਨਿਗਮ ਕਮਿਸ਼ਨਰ ਵਜੋਂ ਅਹੁਦਾ ਸਾਂਭਿਆ

ਪੀਸੀਐੱਸ ਅਧਿਕਾਰੀ ਪੂਨਮ ਸਿੰਘ ਨੇ ਨਗਰ ਨਿਗਮ ਅੰਦਰ ਮੇਅਰ ਦੀ ਕੁਰਸੀ ਲਈ ਚੱਲ ਰਹੀ ਸਿਆਸੀ ਜੰਗ ਦਰਮਿਆਨ ਬਤੌਰ ਨਗਰ ਨਿਗਮ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ 2014 ਬੈਚ ਦੇ ਸਭ ਤੋਂ ਘੱਟ ਉਮਰ ਦੇ ਪੀਸੀਐੱਸ ਅਫ਼ਸਰਾਂ ਵਿੱਚੋਂ ਇੱਕ ਅਤੇ ਟੈਨਿਸ ਦੀ ਖਿਡਾਰਨ ਹਨ। ਉਹ ਇਸ ਤੋਂ ਪਹਿਲਾਂ ਸਰਦੂਲਗੜ੍ਹ ਵਿੱਚ ਬਤੌਰ ਐੱਸਡੀਐੱਮ ਤਾਇਨਾਤ ਸਨ। ਹੁਣ ਨਵੇਂ ਕਮਿਸ਼ਨਰ ਸਾਹਮਣੇ ਅਧਿਕਾਰੀਆਂ ਦੀ ਕਮੀ ਨੂੰ ਪੂਰਾ ਕਰਨਾ ਵੱਡੀ ਚੁਣੌਤੀ ਹੋਵੇਗੀ। ਇਸ ਦੌਰਾਨ ਉਨ੍ਹਾਂ ਨਿਗਮ ਕਰਮਚਾਰੀਆਂ ਨਾਲ ਰਸਮੀ ਮੀਟਿੰਗ ਕੀਤੀ ਅਤੇ ਸਾਰਿਆਂ ਦੀ ਜਾਣ-ਪਛਾਣ ਵੀ ਕੀਤੀ। ਬਾਅਦ ਵਿੱਚ ਉਨ੍ਹਾਂ ਡਿਪਟੀ ਕਮਿਸਨਰ ਕੁਲਵੰਤ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਆਪਣੀ ਪਹਿਲੀ ਮੀਟਿੰਗ ਵਿੱਚ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਵਿਕਾਸ ਕਾਰਜਾਂ ਨੂੰ ਤਰਜੀਹ ਦੇਣਗੇ।

Advertisement