ਚੰਦਰਯਾਨ-3 ਦੀ ਟੀਮ ’ਚ ਦਾਤਾਰਪੁਰ ਦਾ ਅਭਿਸ਼ੇਕ ਸ਼ਰਮਾ ਵੀ ਸ਼ਾਮਲ
08:44 AM Aug 28, 2023 IST
ਪੱਤਰ ਪ੍ਰੇਰਕ
ਤਲਵਾੜਾ, 27 ਅਗਸਤ
ਚੰਦਰਯਾਨ-3 ਦੀ ਸਫ਼ਲ ਲੈਂਡਿੰਗ ਕਰਵਾਉਣ ਵਾਲੀ ਇਸਰੋ ਦੀ ਟੀਮ ’ਚ ਸ਼ਾਮਲ ਅਭਿਸ਼ੇਕ ਸ਼ਰਮਾ ਕੰਢੀ ਦੇ ਧਾਰਮਿਕ ਕਸਬਾ ਦਾਤਾਰਪੁਰ ਦਾ ਜੰਮਪਲ ਹੈ। ਉਸ ਨੇ 10ਵੀਂ ਅਤੇ 12ਵੀਂ ਦੀ ਪੜ੍ਹਾਈ ਬੀਬੀਐੱਮਬੀ ਡੀਏਵੀ ਪਬਲਿਕ ਸਕੂਲ ਸੈਕਟਰ-2 ਤਲਵਾੜਾ ਤੋਂ ਸਾਲ 2010 ਅਤੇ 2012 ’ਚ ਪਾਸ ਕੀਤੀ ਸੀ। ਉਸ ਦੀ ਮਾਤਾ ਜੋਤੀ ਸ਼ਰਮਾ ਅਤੇ ਸੇਵਾਮੁਕਤ ਅਧਿਆਪਕ ਕ੍ਰਿਸ਼ਨ ਪਾਲ ਸ਼ਰਮਾ ਨੇ ਦੱਸਿਆ ਕਿ ਅਭਿਸ਼ੇਕ ਨੇ ਮੋਗਾ ਇੰਜਨੀਅਰਿੰਗ ਕਾਲਜ ਤੋਂ ਬੀਟੈੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਉਸ ਨੇ ਆਈਆਈਟੀ ਮੁੰਬਈ ਤੋਂ ਐਮਟੈੱਕ ਕੀਤੀ ਅਤੇ ਇਸ ਮਗਰੋਂ ਉਸ ਦੀ ਚੋਣ ਇਸਰੋ ’ਚ ਹੋ ਗਈ। ਹੁਣ ਉਹ ਆਪਣੀ ਪਤਨੀ ਤੇ ਬੇਟੀ ਨਾਲ ਤਿਰੂਵਨੰਤਪੁਰਮ ਵਿੱਚ ਰਹਿ ਰਿਹਾ ਹੈ।
Advertisement
Advertisement