ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਪ ਨੇਤਾ 2 ਨੂੰ ਹੋਣਗੇ ਪਟਿਆਲਵੀਆਂ ਦੇ ਰੁਬਰੂ, ਸਿਹਤ ਸੇਵਾਵਾਂ ਦਾ ਕਰਨਗੇ ਉਦਘਾਟਨ: ਹਡਾਣਾ

02:37 PM Sep 27, 2023 IST
featuredImage featuredImage

ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਸਤੰਬਰ
ਪਟਿਆਲਾ ਵਿੱਚ ਨਵੇਂ ਬੱਸ ਅੱਡੇ ਤੋਂ ਬਾਅਦ ਹੁਣ ਹਸਪਤਾਲ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। 2 ਅਕਤੂਬ ਗਾਂਧੀ ਜੈਅੰਤੀ ਮੌਕੇ ਹੋਣ ਵਾਲੀ ਰੈਲੀ ਅਤੇ ਸਿਹਤ ਸੇਵਾਵਾਂ ਦੇ ਰਸਮੀ ਉਦਘਾਟਨ ਬਾਰੇ ਜਾਣਕਾਰੀ ਦਿੰਦਿਆ ਪੀਆਰਟੀਸੀ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਜ਼ਿਲ੍ਹਾ ਹਸਪਤਾਲਾਂ ਨੂੰ ਨਵਾਂ ਰੂਪ ਦੇ ਕੇ ਬਿਹਤਰ ਬਣਾਉਣ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਦਾ ਰਸਮੀ ਉਦਘਾਟਨ ਪਟਿਆਲਾ ਦੇ ਮਾਤਾ ਕੁੱਸ਼ਲਿਆਂ ਸਰਕਾਰੀ ਹਸਪਤਾਲ ਤੋਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਮਿਲ ਕੇ ਕਰਨਗੇ। ਰਾਜ ਸਰਕਾਰ ਦੀ ਤਰਜੀਹ ਲੋਕਾਂ ਨੂੰ ਘਰ ਦੇ ਨਜ਼ਦੀਕ ਹੀ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਾਉਣਾ ਹੈ। ਇਸੇ ਦਨਿ ਆਪ ਵੱਲੋਂ ਪਟਿਆਲਾ ’ਚ ਰੈਲੀ ਵੀ ਕੀਤੀ ਜਾਵਗੀ।

Advertisement

Advertisement