ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਜਪੁਰਾ: ਜਲ ਸਪਲਾਈ ਪ੍ਰਾਜੈਕਟ ਦਾ ਨੀਂਹ ਪੱਥਰ

05:54 AM May 28, 2025 IST
featuredImage featuredImage
ਪ੍ਰਾਜੈਕਟ ਦਾ ਨੀਂਹ ਪੱਥਰ ਰੱਖਦੇ ਹੋਏ ਮੰਤਰੀ ਰਵਜੋਤ ਸਿੰਘ ਤੇ ਵਿਧਾਇਕਾ ਨੀਨਾ ਮਿੱਤਲ।

ਸਰਬਜੀਤ ਸਿੰਘ ਭੰਗੂ

Advertisement

ਪਟਿਆਲਾ, 27 ਮਈ
ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਡਾ. ਰਵਜੋਤ ਸਿੰਘ ਨੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਪੁਰਾਣਾ ਰਾਜਪੁਰਾ ਵਿੱਚ 33.66 ਕਰੋੜ ਰੁਪਏ ਦੇ ਜਲ ਸਪਲਾਈ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਵਿਧਾਇਕਾ ਨੀਨਾ ਮਿੱਤਲ ਵੱਲੋਂ ਚੁੱਕੇ ਗਏ ਮੁੱਦੇ ਦੇ ਸਨਮੁੱਖ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ 33.66 ਕਰੋੜ ਦੇ ਪ੍ਰਾਜੈਕਟ ਨੂੰ ਪਾਸ ਕੀਤਾ ਹੈ। ਇਸ ਪ੍ਰਾਜੈਕਟ ਤਹਿਤ ਡਿਸਟ੍ਰੀਬਿਊਸ਼ਨ ਪਾਈਪ ਨੈੱਟਵਰਕ ਨੂੰ ਮਜ਼ਬੂਤ ਕਰਕੇ ਰਾਜਪੁਰਾ ਅਤੇ ਰਾਜਪੁਰਾ ਟਾਊਨ ਵਿੱਚ 57.30 ਕਿਲੋਮੀਟਰ ਨਵੀਂ ਪਾਈਪਲਾਈਨ ਪਾਈ ਜਾਣੀ ਹੈ, ਇਸ ਨਾਲ ਕਰੀਬ 10 ਹਜ਼ਾਰ ਘਰਾਂ ਦੀ 50 ਹਜ਼ਾਰ ਦੀ ਆਬਾਦੀ ਨੂੰ ਸਾਫ ਪਾਣੀ ਮਿਲੇਗਾ। ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਦੀ ਪੰਜ ਦਹਾਕੇ ਪੁਰਾਣੀ ਮੰਗ ਪੂਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜਪੁਰਾ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਵਿੱਚ ਮਿਕਸਿੰਗ ਦੀ ਇੱਕ ਗੰਭੀਰ ਸਮੱਸਿਆ ਹੈ ਜਿਸ ਕਰਕੇ ਪੁਰਾਣਾ ਰਾਜਪੁਰਾ ਦੇ ਮੁਹੱਲੇ, ਭਾਰਤ ਕਲੋਨੀ, ਧਰਮਪੁਰਾ ਕਲੋਨੀ, ਛੱਜੂਮਾਜਰੀ, ਗਰਗ ਕਲੋਨੀ, ਨਵਯੁੱਗ ਕਲੋਨੀ, ਰੋਸ਼ਨ ਕਲੋਨੀ, ਅਮਰ ਚੰਦ ਕਲੋਨੀ, ਠਾਕਰਪੁਰੀ, ਜੱਟਾਂ ਵਾਲਾ ਮੁਹੱਲਾ, ਗੁੱਜਰਾਂ ਵਾਲਾ ਮੁਹੱਲਾ ਸਮੇਤ ਰਾਜਪੁਰਾ ਟਾਊਨ ਵਿੱਚ ਡਾਲੀਮਾ ਵਿਹਾਰ, ਕਨਿਕਾ ਗਾਰਡਨ, ਸ਼ਾਮ ਨਗਰ, ਮਹਿੰਦਰਗੰਜ, ਮਿਰਚ ਮੰਡੀ, ਗੁਰੂ ਨਾਨਕ ਕਲੋਨੀ ਅਤੇ ਹੋਰ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨ ਪੈ ਰਿਹਾ ਸੀ। ਇਨ੍ਹਾਂ ਇਲਾਕਿਆਂ ਵਿੱਚ ਵਾਟਰ ਸਪਲਾਈ ਲਾਈਨਾਂ ਸਮੇਤ ਘਰੇਲੂ ਕੁਨੇਕਸ਼ਨਾਂ ਨੂੰ ਬਦਲਣ ਦੀ ਤਜਵੀਜ਼ ਵਿੱਚ ਸ਼ਾਮਲ ਕੀਤਾ ਗਿਆ ਹੈ।
ਵਿਧਾਇਕ ਨੇ ਦੱਸਿਆ ਕਿ ਅਮਰੁਤ ਪ੍ਰਾਜੇਕਟ ਦੇ ਪਹਿਲੇ ਹਿੱਸੇ ਵਿੱਚ ਰਾਜਪੁਰਾ ਸ਼ਹਿਰ ਵਾਸੀਆਂ ਲਈ ਮੇਨ ਰਾਈਜਿੰਗਮੇਨ ਲਾਈਨਾਂ, ਡਿਸਟ੍ਰੀਬਿਊਸ਼ਨ ਲਾਈਨਾਂ ਅਤੇ ਸਥਾਨਕ ਨਿਵਾਸੀਆਂ ਲਈ ਘਰੇਲੂ ਕੁਨੈਕਸ਼ਨ ਸ਼ਾਮਲ ਕੀਤੇ ਗਏ ਤਾਂ ਜੋ ਲਗਾਤਾਰ ਹੋ ਰਹੀ ਪੀਣ ਵਾਲੇ ਪਾਣੀ ਵਿੱਚ ਪੁਰਾਣੀ ਪਾਈਪਲਾਈਨਾਂ ਸਮੇਤ ਘਰੇਲੂ ਕੁਨੈਕਸ਼ਨ ਬਦਲਦੇ ਹੋਏ ਇਲਾਕਾ ਨਿਵਾਸੀਆਂ ਨੂੰ ਸਾਫ ਪਾਣੀ ਮਿਲ ਸਕੇ। ਪੁਰਾਣਾ ਰਾਜਪੁਰਾ ਲਈ ਵਾਟਰ ਵਰਕਸ ਤੋਂ ਸਿੱਧੀ ਲਾਈਨ ਪਾਈ ਜਾਵੇਗੀ। ਇਸ ਮੌਕੇ ਪੰਜਾਬ ਰਾਜ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਸਮੇਤ ਏਡੀਸੀ ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ, ਐੱਸਡੀਐੱਮ ਅਵਿਕੇਸ਼ ਗੁਪਤਾ, ਈਓ ਅਵਤਾਰ ਚੰਦ, ਕੋਆਰਡੀਨੇਟਰ ਰਿਤੇਸ਼ ਬਾਂਸਲ, ਸਚਿਨ ਮਿੱਤਲ, ਵਿਜੈ ਮੈਨਰੋ ਅਤੇ ਰਾਜੇਸ਼ ਕੁਮਾਰ ਆਦਿ ਮੌਜੂਦ ਸਨ।

Advertisement
Advertisement