ਰਿਸ਼ਵਤ ਲੈਣ ਦੇ ਦੋਸ਼ ਹੇਠ ਐੱਸਡੀਓ ਗ੍ਰਿਫ਼ਤਾਰ
05:55 AM May 28, 2025 IST
ਖੇਤਰੀ ਪ੍ਰਤੀਨਿਧ
Advertisement
ਪਟਿਆਲਾ, 27 ਮਈ
ਪਾਵਰਕੌਮ ਦੇ ਐੱਸਡੀਓ ਮਹਿੰਦਰ ਸਿੰਘ ਨੂੰ ਅੱਜ ਵਿਜੀਲੈਂਸ ਵਿਭਾਗ ਦੇ ਫਲਾਇੰਗ ਸਕੁਐਡ ਮੁਹਾਲੀ ਦੀ ਟੀਮ ਨੇ 50 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਇਹ ਕਾਰਵਾਈ ਮਨਿੰਦਰ ਸਿੰਘ ਪੁੱਤਰ ਜੈ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਕਾਕਾ ਸਿੰਘ ਵਾਸੀਆਨ ਮੁਹਾਲੀ ਤੋਂ ਉਨ੍ਹਾਂ ਦੇ ਥਾਣਾ ਭਾਦਸੋਂ ਦੇ ਪਿੰਡ ਪੇਧਨੀ ਸਥਿਤ ਟਿਊਬਵੈੱਲ ਦਾ ਕੁਨੈਕਸ਼ਨ ਤਬਦੀਲ ਕਰਨ ਲਈ ਕਥਿਤ ਰਿਸ਼ਵਤ ਮੰਗਣ ਦੇ ਦੋਸ਼ ਹੇਠ ਕੀਤੀ ਗਈ ਹੈ। ਸ਼ਿਕਾਇਤ ਕਰਨ ਵਾਲਿਆਂ ਦਾ ਸੀ ਕਿ ਇਸ ਸਬੰਧੀ ਐੱਸਡੀਓ ਨੇ 70 ਹਜ਼ਾਰ ਰੁਪਏ ਮੰਗੇ ਸਨ ਫਿਰ 50 ਹਜ਼ਾਰ ’ਚ ਸੌਦਾ ਤੈਅ ਹੋ ਗਿਆ। ਇਸ ਦੌਰਾਨ ਹੀ ਪੰਜਾਹ ਹਜ਼ਾਰ ਲੈਂਦਿਆਂ ਵਿਜੀਲੈਂਸ ਦੇ ਫਲਾਇੰਗ ਸਕੁਐਡ ਵੱਲੋਂ ਉਸ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਗ੍ਰਿਫਤਾਰ ਕਰ ਲਿਆ ਗਿਆ। ਵਿਜੀਲੈਂਸ ਅਨੁਸਾਰ ਮਾਮਲੇ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement