ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

19 ਕਿਲੋ ਦੇ ਐੱਲਪੀਜੀ ਸਿਲੰਡਰ ਦੀ ਕੀਮਤ ’ਚ 69 ਰੁਪਏ ਦੀ ਕਟੌਤੀ, ਏਟੀਐੱਫ ਵੀ 6.5 ਫ਼ੀਸਦ ਘਟਾਇਆ

11:35 AM Jun 01, 2024 IST

ਨਵੀਂ ਦਿੱਲੀ, 1 ਜੂਨ
ਹਵਾਈ ਜਹਾਜ਼ਾਂ ਦੇ ਤੇਲ ਜਾਂ ਏਟੀਐੱਫ ਦੀ ਕੀਮਤ ਵਿਚ ਅੱਜ 6.5 ਫੀਸਦੀ ਦੀ ਕਟੌਤੀ ਕੀਤੀ ਗਈ, ਜਦੋਂ ਕਿ ਹੋਟਲਾਂ ਅਤੇ ਰੈਸਟੋਰੈਂਟਾਂ ਵਿਚ ਵਰਤੇ ਜਾਣ ਵਾਲੇ 19 ਕਿਲੋ ਦੇ ਐੱਲਪੀਜੀ ਸਿਲੰਡਰ ਦੀ ਕੀਮਤ ਵਿਚ 69 ਰੁਪਏ ਦੀ ਕਟੌਤੀ ਕੀਤੀ ਗਈ। ਅਜਿਹਾ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇ ਮੱਦੇਨਜ਼ਰ ਕੀਤਾ ਗਿਆ ਹੈ। ਰਾਸ਼ਟਰੀ ਰਾਜਧਾਨੀ 'ਚ ਏਟੀਐੱਫ ਦੀ ਕੀਮਤ 6,673.87 ਰੁਪਏ ਪ੍ਰਤੀ ਕਿਲੋਲਿਟਰ (6.5 ਫੀਸਦੀ) ਦੀ ਗਿਰਾਵਟ ਨਾਲ 94,969.01 ਰੁਪਏ ਪ੍ਰਤੀ ਕਿਲੋਲੀਟਰ 'ਤੇ ਆ ਗਈ ਹੈ। ਕੰਪਨੀਆਂ ਨੇ 19 ਕਿਲੋ ਦੇ ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ 69 ਰੁਪਏ ਘਟਾ ਕੇ 1,676 ਰੁਪਏ ਕਰ ਦਿੱਤੀ ਹੈ।

Advertisement

Advertisement