ਮਿਆਂਮਾਰ ਵਿੱਚ 4.0 ਸ਼ਿੱਦਤ ਦਾ ਭੂਚਾਲ ਆਇਆ
03:05 PM Apr 17, 2025 IST
ਨੈਪੀਤਾਵ, 17 ਅਪਰੈਲ
Advertisement
ਨੈਸ਼ਨਲ ਸੈਂਟਰ ਫਾਰ ਸੀਸਮੌਲੋਜੀ (ਐਨਸੀਐਸ) ਨੇ ਇਕ ਬਿਆਨ ਵਿਚ ਕਿਹਾ ਕਿ ਵੀਰਵਾਰ ਨੂੰ ਮਿਆਂਮਾਰ ਵਿਚ 4.0 ਸ਼ਿੱਦਤ ਦਾ ਭੂਚਾਲ ਆਇਆ। ਭੂਚਾਲ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ, ਜਿਸ ਕਾਰਨ ਆਏ ਝਟਕਿਆਂ ਨਾਲ ਇਹ ਸੰਵੇਦਨਸ਼ੀਲ ਬਣ ਗਿਆ। ਐੱਨਸੀਐੱਸ ਵੱਲੋਂ ਇਹ ਜਾਣਕਾਰੀ ਐਕਸ ’ਤੇ ਸਾਂਝੀ ਕੀਤੀ ਗਈ। ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਖੋਖਲੇ ਭੂਚਾਲ ਡੂੰਘੇ ਭੂਚਾਲਾਂ ਨਾਲੋਂ ਵਧੇਰੇ ਖ਼ਤਰਨਾਕ ਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਊਰਜਾ ਧਰਤੀ ਦੀ ਸਤ੍ਵਾ ਦੇ ਨੇੜੇ ਜ਼ਿਆਦਾ ਹੁੰਦੀ ਹੈ। ਇਸ ਨਾਲ ਜ਼ਮੀਨ ਨੂੰ ਤੇਜ਼ ਝਟਕੇ ਲੱਗਦੇ ਹਨ ਅਤੇ ਢਾਂਚਿਆਂ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। -ਏਐੱਨਆਈ
Advertisement
Advertisement