ਭਾਰਤ ਪਾਕਿ ਤਣਾਅ ਕਰਕੇ ਬੰਦ ਪਏ 32 ਹਵਾਈ ਅੱਡੇ ਮੁੜ ਖੁੱਲ੍ਹਣਗੇ, NOTAM ਜਾਰੀ
10:33 AM May 12, 2025 IST
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 12 ਮਈ
ਭਾਰਤ-ਪਾਕਿਸਤਾਨ ਵਿਚਾਲੇ ਸਰਹੱਦੀ ਤਣਾਅ ਕਾਰਨ ਬੰਦ ਪਏ 32 ਹਵਾਈ ਅੱਡੇ ਮੁੜ ਖੁੱਲ੍ਹਣਗੇ।
ਸਰਕਾਰ ਨੇ ਇਸ ਸਬੰਧੀ ਨੋਟਮ (NOTAM) ਜਾਰੀ ਕੀਤਾ ਹੈ। ਤ
ਣਾਅ ਦਰਮਿਆਨ 9 ਮਈ ਨੂੰ ਸ੍ਰੀਨਗਰ, ਚੰਡੀਗੜ੍ਹ ਅਤੇ ਅੰਮ੍ਰਿਤਸਰ ਸਮੇਤ ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਦੇ ਕੁੱਲ 32 ਹਵਾਈ ਅੱਡੇ 15 ਮਈ ਤੱਕ ਨਾਗਰਿਕ ਉਡਾਣ ਸੰਚਾਲਨ ਲਈ ਬੰਦ ਕਰ ਦਿੱਤੇ ਗਏ ਸਨ।
Advertisement
Advertisement