ਕਰੋਨਾ ਕਾਰਨ ਜਲੰਧਰ ਦੇ 18 ਇਲਾਕੇ ਸੀਲ
01:45 PM Jul 25, 2020 IST
ਪਾਲ ਸਿੰਘ ਨੌਲੀ
ਜਲੰਧਰ, 25 ਜੁਲਾਈ
Advertisement
ਜਲੰਧਰ ਵਿੱਚ ਕਰੋਨਾ ਦੇ ਕਹਿਰ ਨੂੰ ਰੋਕਣ ਲਈ ਜ਼ਿਹਾ ਪ੍ਰਸ਼ਾਸਨ ਸਖਤ ਕਦਮ ਚੁੱਕ ਰਿਹਾ ਹੈ। ਜ਼ਿਲ੍ਹੇ ਵਿੱਚ ਜਿਹੜੇ ਇਲਾਕਿਆਂ ਤੋਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਉਹ 18 ਇਲਾਕੇ ਸੀਲ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਇਲਾਕੇ ਉਦੋਂ ਤੱਕ ਸੀਲ ਰਹਿਣਗੇ ਜਦੋਂ ਤੱਕ ਇਹ ਕਰੋਨਾ ਮੁਕਤ ਨਹੀਂ ਹੋ ਜਾਂਦੇ। ਇਨ੍ਹਾਂ `ਚ ਦੋ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ ਜਦ ਕਿ 16 ਮਾਈਕ੍ਰੋ ਕੰਟੇਨਮੈਂਟ ਜ਼ੋਨ ਦੀ ਸੂਚੀ `ਚ ਹੈ। ਸ਼ਹਿਰ ਤੇ ਪੇਂਡੂ ਖੇਤਰਾਂ ਦੇ 8-8 ਮਾਈਕ੍ਰੋ ਕੰਟੇਨਮੈਂਟ ਜ਼ੋਨ ਹਨ। ਜਿਲ੍ਹਾ ਮੈਜਿਸਟ੍ਰੇਟ ਘਣਸ਼ਿਆਮ ਥੋਰੀ ਨੇ ਕਿਹਾ ਕਿ ਇਹ ਸਾਰੇ ਇਲਾਕੇ ਸੀਲ ਰਹਿਣਗੇ ਤੇ ਇਨ੍ਹਾਂ ’ਚ ਕਰਫਿਊ ਵਰਗੀ ਸਥਿਤੀ ਰਹੇਗੀ ਤਾਂ ਜੋ ਕੋਰੋਨਾ ਵਾਇਰਸ ਦੀ ਲਾਗ ਨਾ ਫੈਲੇ। ਜਲੰਧਰ ਵਿੱਚ ਸਿਹਤ ਵਿਭਾਗ ਅਨੁਸਾਰ ਪਾਜ਼ੇਟਿਵ ਕੇਸਾਂ ਦੀ ਗਿਣਤੀ 1901 ਹੈ। ਜਦ ਕਿ 37 ਮੌਤਾਂ ਹੋ ਚੁੱਕੀਆਂ ਹਨ।
Advertisement
Advertisement