ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਿਮਾਚਲ ਦੇ ਮੰਡੀ ਵਿੱਚ ਬੱਸ ਹਾਦਸੇ ਦੌਰਾਨ 15 ਯਾਤਰੀ ਜ਼ਖਮੀ

04:12 PM Apr 29, 2025 IST
featuredImage featuredImage

ਦੀਪੇਂਦਰ ਮੰਟਾ
ਮੰਡੀ, 29 ਅਪਰੈਲ

Advertisement

ਮੰਡੀ ਜ਼ਿਲ੍ਹੇ ਦੇ ਭੋਲੂਘਾਟ ਨੇੜੇ ਜਾਹੂ-ਮੰਡੀ ਸੜਕ ’ਤੇ ਇਕ ਨਿੱਜੀ ਬੱਸ ਦੇ ਪਲਟਣ ਨਾਲ ਘੱਟੋ-ਘੱਟ 15 ਯਾਤਰੀ ਜ਼ਖਮੀ ਹੋ ਗਏ। ਘਟਨਾ ਉਪਰੰਤ ਜ਼ਖਮੀਆਂ ਵਿੱਚੋਂ ਪੰਜ ਨੂੰ ਇਲਾਜ ਲਈ ਬਲਦਵਾਰਾ ਦੇ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ, ਜਦੋਂ ਕਿ ਬਾਕੀਆਂ ਨੂੰ 108 ਐਂਬੂਲੈਂਸ ਸੇਵਾ ਰਾਹੀਂ ਹਾਦਸੇ ਵਾਲੀ ਥਾਂ ’ਤੇ ਮੁੱਢਲੀ ਸਹਾਇਤਾ ਦਿੱਤੀ ਗਈ। ਦੁਰਘਟਨਾ ਵਾਪਰਨ ਵੇਲੇ ਬੱਸ ਕੁੱਲੂ ਤੋਂ ਕਾਂਗੜਾ ਜਾ ਰਹੀ ਸੀ।
ਚਸ਼ਮਦੀਦਾਂ ਨੇ ਦੱਸਿਆ ਕਿ ਬੱਸ ਅਚਾਨਕ ਸੰਤੁਲਨ ਗੁਆ ਬੈਠੀ ਅਤੇ ਭੋਲੂਘਾਟ ਵਿਖੇ ਇਕ ਤਿੱਖੇ ਮੋੜ ਦੇ ਨੇੜੇ ਪਲਟ ਗਈ, ਜਿਸ ਕਾਰਨ ਯਾਤਰੀਆਂ ਵਿਚ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਣ ’ਤੇ ਪੁਲੀਸ ਮੌਕੇ ਨੇ ਮੌਕੇ ’ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਤੇ ਸਥਾਨਕ ਨਿਵਾਸੀਆਂ ਦੀ ਸਹਾਇਤਾ ਨਾਲ ਫਸੇ ਯਾਤਰੀਆਂ ਨੂੰ ਬੱਸ ਵਿੱਚੋਂ ਸੁਰੱਖਿਅਤ ਬਾਹਰ ਕੱਢਣ ਅਤੇ ਤੁਰੰਤ ਡਾਕਟਰੀ ਸਹਾਇਤਾ ਦਾ ਪ੍ਰਬੰਧ ਕਰਨ ਵਿਚ ਕਾਮਯਾਬੀ ਹਾਸਲ ਕੀਤੀ। ਅਧਿਕਾਰੀਆਂ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਆਵਾਜਾਈ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Advertisement