ਨਸ਼ਾ ਤਸਕਰੀ ਸਿੰਡੀਕੇਟ: ਈਡੀ ਵੱਲੋਂ ਪੰਜਾਬ ਤੇ ਹਿਮਾਚਲ ਸਣੇ ਛੇ ਰਾਜਾਂ ’ਚ 15 ਟਿਕਾਣਿਆਂ ’ਤੇ ਛਾਪੇ
09:04 PM Jun 17, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 17 ਜੂਨ
Advertisement
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਡਰੱਗ ਤਸਕਰੀ ਸਿੰਡੀਕੇਟ ਗੱਠਜੋੜ ਖਿਲਾਫ਼ ਵਿੱਢੀ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿਚ ਅੱਜ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਮਹਾਰਾਸ਼ਟਰ ਰਾਜਾਂ ਵਿੱਚ 15 ਥਾਵਾਂ ’ਤੇ ਛਾਪੇ ਮਾਰੇ।
ਵਿਸ਼ੇਸ਼ ਟਾਸਕ ਫੋਰਸ, ਪੰਜਾਬ ਪੁਲੀਸ ਵੱਲੋਂ ਐਨਡੀਪੀਐਸ ਐਕਟ, 1985 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋ ਨਸ਼ਾ ਤਸਕਰਾਂ ਅਤੇ ਇੱਕ ਦਲਾਲ ਐਲੇਕਸ ਪਾਲੀਵਾਲ ਵਿਰੁੱਧ ਦਰਜ ਕੀਤੀ ਗਈ ਐੱਫਆਈਆਰ ਦੇ ਆਧਾਰ ’ਤੇ ਇਹ ਛਾਪੇ ਮਾਰੇ ਗਏ ਹਨ। ਛਾਪਿਆਂ ਵਿੱਚ ਸ਼ਾਮਲ ਫਾਰਮਾ ਕੰਪਨੀਆਂ ਵਿੱਚ ਮੈਸਰਜ਼ ਬਾਇਓਜੈਨੇਟਿਕ ਡਰੱਗਜ਼ ਪ੍ਰਾਈਵੇਟ ਲਿਮਟਿਡ, ਮੈਸਰਜ਼ ਸੀਬੀ ਹੈਲਥਕੇਅਰ, ਮੈਸਰਜ਼ ਸਮਾਈਲੈਕਸ ਫਾਰਮਾਕੈਮ ਡਰੱਗ ਇੰਡਸਟਰੀਜ਼, ਮੈਸਰਜ਼ ਸੋਲ ਹੈਲਥ ਕੇਅਰ (ਆਈ) ਪ੍ਰਾਈਵੇਟ ਲਿਮਟਿਡ, ਮੈਸਰਜ਼ ਐਸਟਰ ਫਾਰਮਾ ਅਤੇ ਹੋਰ ਸਬੰਧਤ ਵਿਅਕਤੀ ਸ਼ਾਮਲ ਸਨ।
Advertisement
Advertisement