ਮਿਆਂਮਾਰ ਵਿੱਚ ਫਸੇ 11 ਭਾਰਤੀਆਂ ਨੂੰ ਰਿਹਾਅ ਕਰਵਾਇਆ: ਭਾਰਤੀ ਦੂਤਾਵਾਸ
10:22 PM Jul 19, 2024 IST
ਨਵੀਂ ਦਿੱਲੀ, 19 ਜੁਲਾਈ
ਮਿਆਂਮਾਰ ਦੇ ਮਿਆਵਾਦੀ ਵਿੱਚ ਫਸੇ 11 ਭਾਰਤੀਆਂ ਨੂੰ ਅੱਜ ਰਿਹਾਅ ਕਰਵਾ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਭਾਰਤੀ ਦੂਤਾਵਾਸ ਨੇ ਐਕਸ ’ਤੇ ਸਾਂਝੀ ਕੀਤੀ ਹੈ। ਉਨ੍ਹਾਂ ਰਿਹਾਅ ਕਰਵਾਏ ਭਾਰਤੀਆਂ ਦੇ ਸਮੂਹ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਦੂਤਾਵਾਸ ਨੇ ਕਿਹਾ ਕਿ ਉਹ ਉਨ੍ਹਾਂ ਦੀ ਭਾਰਤ ਵਾਪਸੀ ’ਤੇ ਕੰਮ ਕਰ ਰਹੇ ਹਨ। ਇਹ ਸਬੰਧੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੋਸ਼ਲ ਮੀਡੀਆ ’ਤੇ ਪੋਸਟ ਅਪਲੋਡ ਕੀਤੀ ਹੈ। ਪੀਟੀਆਈ
Advertisement
Advertisement