ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਣੇ ਸੱਤ ਕਾਬੂ
05:26 AM May 09, 2025 IST
ਪੱਤਰ ਪ੍ਰੇਰਕ
ਕਪੂਰਥਲਾ, 8 ਮਈ
ਕਪੂਰਥਲਾ ਪੁਲੀਸ ਨੇ ਅੱਧੀ ਦਰਜਨ ਤੋਂ ਵੱਧ ਵੱਖ ਵੱਖ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਬਰਾਮਦ ਕੀਤੀ ਹੈ। ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਸੁਭਾਨਪੁਰ ਪੁਲੀਸ ਨੇ ਰਾਜਵਿੰਦਰ ਸਿੰਘ ਉਰਫ਼ ਰਾਜੂ ਵਾਸੀ ਪਿੰਡ ਬੂਟ ਨੂੰ ਕਾਬੂ ਕਰਕੇ 6 ਗ੍ਰਾਮ ਹੈਰੋਇਨ, ਸੁਲਤਾਨਪੁਰ ਲੋਧੀ ਪੁਲੀਸ ਨੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਲਾਟੀਆਵਾਲ ਤੇ ਅਜੈ ਕੁਮਾਰ ਉਰਫ਼ ਅਜੇ ਵਾਸੀ ਡਡਵਿੰਡੀ ਨੂੰ ਕਾਬੂ ਕਰਕੇ 138 ਨਸ਼ੀਲੀਆਂ ਗੋਲੀਆਂ, ਤਲਵੰਡੀ ਚੌਧਰੀਆਂ ਪੁਲੀਸ ਨੇ ਵਿੱਕੀ ਪੁੱਤਰ ਮੀਤਾ ਵਾਸੀ ਪਿੰਡ ਬੂਲਪੁਰ ਤੇ ਸੰਦੀਪ ਸਿੰਘ ਉਰਫ਼ ਗੋਲਤੀ ਵਾਸੀ ਪਿੰਡ ਕਾਲਰੂ ਨੂੰ ਕਾਬੂ ਕਰ ਕੇ 95 ਨਸ਼ੀਲੀਆਂ ਗੋਲੀਆਂ ਤੇ ਬੇਗੋਵਾਲ ਪੁਲੀਸ ਨੇ ਜਸਵੀਰ ਸਿੰਘ ਉਰਫ਼ ਜੱਸਾ ਵਾਸੀ ਮਕਸੂਦਪੁਰ ਤੇ ਅਸ਼ਵਨੀ ਕੁਮਾਰ ਵਾਸੀ ਚੜਦੀ ਪੱਤੀ ਬੇਗੋਵਾਲ ਨੂੰ ਕਾਬੂ ਕਰਕੇ 90 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।
Advertisement
Advertisement