ਹੈਦਰਾਬਾਦ ’ਚ ਮਿਸ ਵਰਲਡ ਮੁਕਾਬਲਾ ਸ਼ੁਰੂ
05:48 AM May 11, 2025 IST
ਹੈਦਰਾਬਾਦ, 10 ਮਈ
ਤਿਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਅੱਜ ‘ਮਿਸ ਵਰਲਡ’ ਮੁਕਾਬਲੇ ਦਾ 72ਵਾਂ ਐਡੀਸ਼ਨ ਸ਼ੁਰੂ ਹੋ ਗਿਆ ਹੈ। ਭਾਰਤ, ਅਮਰੀਕਾ, ਵੈਨੇਜ਼ੂਏਲਾ ਅਤੇ ਦੱਖਣੀ ਅਫਰੀਕਾ ਵਰਗੇ ਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੇ ਕੁੱਲ 110 ਪ੍ਰਤੀਯੋਗੀ ਪਹਿਲਾਂ ਹੀ ਹੈਦਰਾਬਾਦ ਪਹੁੰਚ ਚੁੱਕੇ ਹਨ। ਸਰਕਾਰੀ ਸੂਤਰਾਂ ਅਨੁਸਾਰ ਅਗਲੇ ਕੁਝ ਦਿਨਾਂ ਵਿੱਚ ਛੇ ਤੋਂ ਵੱਧ ਹੋਰ ਪ੍ਰਤੀਯੋਗੀਆਂ ਦੇ ਆਉਣ ਦੀ ਉਮੀਦ ਹੈ। ਫੈਮਿਨਾ ਮਿਸ ਇੰਡੀਆ 2023 ਦੀ ਜੇਤੂ ਨੰਦਿਨੀ ਗੁਪਤਾ ਇਸ ਸਮਾਗਮ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ‘ਮਿਸ ਵਰਲਡ’ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਬੀਆਰਐੱਸ ਆਗੂ ਕੇ. ਕਵਿਤਾ ਨੇ ਤਿਲੰਗਾਨਾ ਸਰਕਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਫੌਜੀ ਟਕਰਾਅ ਕਾਰਨ ਇਸ ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ ਸੀ। -ਪੀਟੀਆਈ
Advertisement
Advertisement