ਹਾਦਸੇ ’ਚ ਮੋਟਰਸਾਈਕਲ ਸਵਾਰ ਹਲਾਕ
05:41 AM Apr 11, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਰਾਜਪੁਰਾ, 10 ਅਪਰੈਲ
ਨੈਸ਼ਨਲ ਹਾਈਵੇਅ ਨੰਬਰ-1 ਨੇੜੇ ਪਿੰਡ ਪਿਲਖਣੀ ਕੱਟ ਕੋਲ ਇਕ ਗੱਡੀ ਦੀ ਟੱਕਰ ਦੌਰਾਨ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ। ਅਕਾਸ਼ ਸ਼ਰਮਾ ਪੁੱਤਰ ਮੋਹਨ ਕੁਮਾਰ ਵਾਸੀ ਪਿੰਡ ਉਕਸੀ ਸੈਣੀਆਂ ਥਾਣਾ ਸਦਰ ਰਾਜਪੁਰਾ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਪਿਤਾ ਮੋਹਨ ਕੁਮਾਰ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਪਿਲਖਣੀ ਕੱਟ ਕੋਲ ਗੱਡੀ ਦੇ ਡਰਾਈਵਰ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਲਿਆ ਕੇ ਉਸ ਦੇ ਪਿਤਾ ਦੇ ਮੋਟਰਸਾਈਕਲ ਵਿਚ ਮਾਰੀ ਜਿਸ ਕਾਰਨ ਉਸ ਦੇ ਪਿਤਾ ਦੀ ਮੌਤ ਹੋ ਗਈ। ਪੁਲੀਸ ਨੇ ਆਕਾਸ਼ ਦੇ ਬਿਆਨਾਂ ਦੇ ਆਧਾਰ ’ਤੇ ਡਰਾਈਵਰ ਕ੍ਰਿਸ਼ਨ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਪਿੰਡ ਖੰਟ ਥਾਣਾ ਖਮਾਣੋਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
Advertisement
Advertisement