ਹਵਾਈ ਫਾਇਰ ਕਰਨ ਦੇ ਦੋਸ਼ ਹੇਠ ਪੰਜ ਖ਼ਿਲਾਫ਼ ਕੇਸ
ਪੱਤਰ ਪ੍ਰੇਰਕ
ਮਾਛੀਵਾੜਾ, 11 ਅਪਰੈਲ
ਕੂੰਮਕਲਾਂ ਪੁਲੀਸ ਵਲੋਂ ਖੁਰਸ਼ੀਦਾ ਖਾਤੂਨ ਪਤਨੀ ਮੁਹੰਮਦ ਇਰਸ਼ਾਦ ਦੇ ਬਿਆਨਾਂ ਦੇ ਆਧਾਰ ’ਤੇ ਉਸਦੇ ਘਰ ਬਾਹਰ ਆ ਕੇ ਲਲਕਾਰੇ ਮਾਰਨ ਅਤੇ ਹਵਾਈ ਫਾਇਰ ਕੱਢਣ ਦੇ ਕਥਿਤ ਦੋਸ਼ ਹੇਠ ਬਿਕਰਮਜੀਤ ਸਿੰਘ ਵਾਸੀ ਭਾਗਪੁਰ, ਜੱਸੀ ਤੇ ਹਰਪ੍ਰੀਤ ਸਿੰਘ ਵਾਸੀ ਭਾਮੀਆ ਅਤੇ ਦੋ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਖੁਰਸ਼ੀਦਾ ਖਾਤੂਨ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਲੋਕਾਂ ਦੇ ਘਰ ’ਚ ਸਫ਼ਾਈ ਦਾ ਕੰਮ ਕਰਦੀ ਹੈ ਅਤੇ ਉਸ ਦਾ ਪਤੀ ਮੁਹੰਮਦ ਇਰਸ਼ਾਦ ਬਿਕਰਮਜੀਤ ਸਿੰਘ ਦੇ ਘਰ ਵਿਚ ਪਸ਼ੂਆਂ ਦੀ ਦੇਖਭਾਲ ਵਜੋਂ ਨੌਕਰੀ ਕਰਦਾ ਹੈ। ਬਿਆਨਕਰਤਾ ਅਨੁਸਾਰ 10 ਅਪਰੈਲ ਨੂੰ ਸ਼ਾਮ 7 ਵਜੇ ਉਸਦਾ ਪਤੀ ਉਸ ਨਾਲ ਝਗੜਾ ਕਰ ਰਿਹਾ ਸੀ ਅਤੇ ਉਸ ਦੇ ਮਾਪੇ ਸਮਝਾਉਣ ਲਈ ਘਰ ਆਏ ਹੋਏ ਸਨ। ਬਿਆਨਕਰਤਾ ਅਨੁਸਾਰ ਉਸਦੇ ਪਿਤਾ ਦੇ ਫੋਨ ’ਤੇ ਉਸਦੇ ਪਤੀ ਮੁਹੰਮਦ ਇਰਸ਼ਾਦ ਦੇ ਮਾਲਕ ਬਿਕਰਮਜੀਤ ਸਿੰਘ ਦਾ ਫੋਨ ਆਇਆ ਜੋ ਗਾਲਾਂ ਕੱਢ ਰਿਹਾ ਸੀ। ਬਿਆਨਕਰਤਾ ਅਨੁਸਾਰ ਮੁਹੰਮਦ ਰਿਜਵਾਨ ਨੇ ਬਿਕਰਮਜੀਤ ਸਿੰਘ ਨੂੰ ਕਿਹਾ ਕਿ ਇਹ ਉਨ੍ਹਾਂ ਦੇ ਘਰ ਦਾ ਮਾਮਲਾ ਹੈ, ਇਸ ਵਿਚ ਦਖ਼ਲ ਨਾ ਦਿਓ ਪਰ ਉਸ ਨੇ ਗਾਲੀ ਗਲੋਚ ਜਾਰੀ ਰੱਖਿਆ। ਕੁਝ ਦੇਰ ਪਿੱਛੋਂ ਬਿਕਰਮਜੀਤ ਸਿੰਘ ਹੋਰਾਂ ਨਾਲ ਉਸ ਦੇ ਘਰ ਬਾਹਰ ਆ ਗਿਆ ਤੇ ਉਹ ਸਾਰੇ ਗੇਟ ਖੋਲ੍ਹਣ ਲਈ ਲੱਤਾਂ ਮਾਰਨ ਲੱਗੇ। ਗੇਟ ਨਾ ਖੋਲ੍ਹਣ ’ਤੇ ਬਿਕਰਮਜੀਤ ਸਿੰਘ ਨੇ ਆਪਣੇ ਨਿੱਜੀ ਹਥਿਆਰ ਨਾਲ ਤਿੰਨ ਹਵਾ