ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਲਕਾ ਪੂਰਬੀ ’ਚ ਲੱਗਣਗੀਆਂ ਹਾਈ ਮਾਸਕ ਲਾਈਟਾਂ

06:50 AM Mar 14, 2025 IST
featuredImage featuredImage
ਪ੍ਰਾਜੈਕਟ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ।
ਟ੍ਰਿਬਿਊਨ ਨਿਊਜ਼ ਸਰਵਿਸ
Advertisement

ਲੁਧਿਆਣਾ, 13 ਮਾਰਚ

ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਵਿੱਚ ਅੱਜ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਹਲਕੇ ਵਿੱਚ ਲੱਗਣ ਜਾ ਰਹੀਆਂ ਹਾਈ ਮਾਸਕ ਲਾਈਟਾਂ ਦੇ ਪ੍ਰਾਜੈਕਟ ਦਾ ਉਦਘਾਟਨ ਕੀਤਾ। ਹਲਕੇ ਵਿੱਚ 50 ਲੱਖ ਰੁਪਏ ਦੀ ਲਾਗਤ ਨਾਲ ਇਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

Advertisement

ਇਸ ਮੌਕੇ ’ਤੇ ਵਿਧਾਇਕ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਅਰੋੜਾ ਦੇ ਕੋਟੇ ਵਿੱਚੋਂ ਹੀ ਇਹ ਫੰਡ ਜਾਰੀ ਹੋਇਆ ਹੈ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਕੁੱਝ ਸੰਵੇਦਨਸ਼ੀਲ ਪੁਆਇੰਟ ਤੈਅ ਕੀਤੇ ਗਏ ਸਨ, ਜਿੱਥੇ ਲੁਟੇਰੇ ਹਨੇਰੇ ਦਾ ਫਾਇਦਾ ਚੁੱਕਦੇ ਸਨ।

ਵਿਧਾਇਕ ਗਰੇਵਾਲ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਇਹ ਮਸਲਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਧਿਆਨ ਵਿੱਚ ਲਿਆਂਦਾ ਗਿਆ, ਉਨ੍ਹਾਂ ਵੱਲੋਂ ਫੌਰੀ ਤੌਰ ’ਤੇ ਫੈਸਲਾ ਲੈਂਦੇ ਹੋਏ ਹਾਈ ਮਾਸਕ ਲਾਈਟਾਂ ਲਗਾਉਣ ਲਈ ਫੰਡ ਜਾਰੀ ਕਰ ਦਿੱਤਾ ਗਿਆ। ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕੇ ਅਧੀਨ ਆਉਂਦੀ ਬਾਲਾ ਜੀ ਪੁਲੀ, ਸੁਭਾਸ਼ ਨਗਰ, ਤਾਜਪੁਰ ਰੋਡ, ਗੀਤਾ ਨਗਰ, ਟਿੱਬਾ ਰੋਡ, ਵਿਜੇ ਨਗਰ ਪੁਲੀ ਤੋਂ ਇਲਾਵਾ ਹੋਰਨਾ ਇਲਾਕਿਆਂ ਵਿੱਚ ਹਾਈ ਮਾਸਕ ਲਾਈਟਾਂ ਨੂੰ ਲਗਾਇਆ ਜਾਵੇਗਾ ਜਿਸ ਨਾਲ ਜਿੱਥੇ ਇਲਾਕਾ ਵਾਸੀ ਨੂੰ ਵੱਡੀ ਰਾਹਤ ਮਿਲੇਗੀ ਉਥੇ ਹੀ ਰਾਹਗੀਰ ਵੀ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰਨਗੇ।

ਇਸ ਮੌਕੇ ਕੌਸ਼ਲਰ ਅਸ਼ਵਨੀ ਸ਼ਰਮਾ, ਕੋਸ਼ਲਰ ਸੁੱਖਮੇਲ ਗਰੇਵਾਲ, ਵਿਪਨ ਵੈਦ, ਅਮਰ ਮਕੌੜੀ, ਅੰਕੁਰ ਗੁਲਾਟੀ, ਮਨਜੀਤ ਸਿੰਘ, ਮਨਵੀਰ ਸੰਧੂ, ਬਿੱਟੂ ਅਰੌੜਾ, ਪਰਵਿੰਦਰ ਗਿੱਦਰਾਂ, ਐਡਵੋਕੇਟ ਹਰਪ੍ਰੀਤ ਸਿੰਘ ਅਤੇ ਹੋਰ ਮੌਜੂਦ ਸਨ।

 

Advertisement