ਸ. ਹਰੀ ਸਿੰਘ ਨਲੂਆ ਗੱਤਕਾ ਅਖਾੜਾ ਦੇ ਬੱਚੇ ਛਾਏ
ਪੱਤਰ ਪ੍ਰੇਰਕ
ਭੁੱਚੋ ਮੰਡੀ, 11 ਮਈ
ਸ. ਹਰੀ ਸਿੰਘ ਨਲੂਆ ਗੱਤਕਾ ਅਖਾੜਾ ਭੁੱਚੋ ਖੁਰਦ ਦੇ ਬੱਚਿਆਂ ਨੇ ਬਿਹਾਰ ਸੂਬੇ ਦੇ ਗਯਾ ਸ਼ਹਿਰ ਵਿੱਚ ਯੁਵਾ ਅਤੇ ਖੇਡ ਮੰਤਰਾਲੇ ਦੀ ਅਗਵਾਈ ਹੇਠ ਭਾਰਤੀ ਖੇਡ ਅਥਾਰਿਟੀ ਵੱਲੋਂ ਕਰਵਾਏ ਗਏ ਇੰਡੀਆ ਯੂਥ ਗੇਮਜ਼ ਦੇ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ ਹਨ। ਪਿੰਡ ਪਹੁੰਚਣ ’ਤੇ ਪਿੰਡ ਵਾਸੀਆਂ ਨੇ ਹਾਰ ਪਾ ਕੇ ਜੇਤੂ ਬੱਚਿਆਂ ਦਾ ਭਰਵਾਂ ਸੁਆਗਤ ਕੀਤਾ। ਇਸ ਮੌਕੇ ਸ. ਹਰੀ ਸਿੰਘ ਨਲੂਆ ਗੱਤਕਾ ਅਖਾੜਾ ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਖਾਲਸਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੀ ਟੀਮ ਵਿੱਚ ਕੁੱਲ 14 ਬੱਚਿਆਂ ਨੇ ਭਾਗ ਲਿਆ ਸੀ। ਇਨ੍ਹਾਂ ਵਿੱਚ ਭੁੱਚੋ ਖੁਰਦ ਦੇ ਚਾਰ ਬੱਚੇ ਸਨ।
ਮਿਲੇ ਨਤੀਜਿਆਂ ਮੁਤਾਬਕ ਭੁੱਚੋ ਖੁਰਦ ਦੇ ਜਗਦੀਪ ਸਿੰਘ ਨੇ ਫਰੀ ਸੋਟੀ ਵਿਅਕਤੀਗਤ ਵਿੱਚ ਦੂਜਾ, ਜਸ਼ਨਦੀਪ ਸਿੰਘ ਨੇ ਸਿੰਗਲ ਸੋਟੀ ਮੁਕਾਬਲੇ ਵਿੱਚ ਦੂਜਾ ਜਦਕਿ ਸੋਨੂੰ ਕੌਰ ਫਰੀ ਸੋਟੀ ਵਿਅਕਤੀਗਤ ਵਿੱਚ ਤੀਜਾ ਸਥਾਨ ਹਾਸਲ ਕੀਤਾ। ਬੱਚਿਆਂ ਦੀ ਪ੍ਰਾਪਤੀ ਵਿੱਚ ਬਲਜਿੰਦਰ ਸਿੰਘ ਤੂਰ (ਜਨਰਲ ਸਕੱਤਰ ਗੱਤਕਾ ਫੈੱਡਰੇਸ਼ਨ ਆਫ਼ ਇੰਡੀਆ) ਦਾ ਅਹਿਮ ਯੋਗਦਾਨ ਰਿਹਾ।