ਘਰ ’ਚੋਂ ਨਗਦੀ ਤੇ ਗਹਿਣੇ ਚੋਰੀ
05:41 AM Jun 06, 2025 IST
ਪੱਤਰ ਪ੍ਰੇਰਕ
Advertisement
ਬਠਿੰਡਾ, 5 ਜੂਨ
ਪਿੰਡ ਮਹਿਮਾ ਸਰਜਾ ’ਚ ਸਾਬਕਾ ਸਰਪੰਚ ਜੋਗਾ ਸਿੰਘ ਦੇ ਘਰ ’ਚੋਂ 5500 ਰੁਪਏ ਨਗਦ, ਤਿੰਨ ਸੋਨੇ ਦੀਆਂ ਛਾਪਾਂ, ਇੱਕ ਕੜਾ ਅਤੇ 12 ਤੋਲੇ ਚਾਂਦੀ ਦੇ ਗਹਿਣੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਘਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਸੀਸੀਟੀਵੀ ਕੈਮਰੇ ਤੋੜ ਦਿੱਤੇ। ਗੌਰਤਲਬ ਹੈ ਸਾਬਕਾ ਸਰਪੰਚ ਦੇ ਦੋਵੇਂ ਪੁੱਤਰ ਅਮਰਜੀਤ ਸਿੰਘ ਅਤੇ ਪ੍ਰਿਤਪਾਲ ਸਿੰਘ ਦੁੱਧ ਦਾ ਕਾਰੋਬਾਰ ਕਰਦੇ ਹਨ। ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋਇਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਥੇ ਕਣਕ ਦੀ ਚੋਰੀ ਹੋ ਚੁੱਕੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਚੌਕੀ ਇੰਚਾਰਜ ਅੰਮ੍ਰਿਤਪਾਲ ਸਿੰਘ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਬਠਿੰਡਾ ਤੋਂ ਆਈ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਨੇ ਨਮੂਨੇ ਲਏ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
Advertisement
Advertisement