ਸਿਰਸਾ ’ਚ ਦਰਮਿਆਨੇ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ
05:51 AM Jun 06, 2025 IST
ਨਿੱਜੀ ਪੱਤਰ ਪ੍ਰੇਰਕ
ਸਿਰਸਾ, 5 ਜੂਨ
ਇਥੇ ਲੰਘੀ ਦੇਰ ਰਾਤ ਪਏ ਦਰਮਿਆਨੇ ਮੀਂਹ ਨਾਲ ਸਾਉਣੀ ਦੀਆਂ ਫ਼ਸਲਾਂ ਨੂੰ ਜਿਥੇ ਲਾਭ ਹੋਇਆ ਹੈ, ਉਥੇ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਸਿਰਸਾ ਦੇ ਦਰਜਨਾਂ ਪਿੰਡਾਂ ’ਚ ਲੰਘੀ ਦੇਰ ਰਾਤ ਤੇਜ਼ ਗਰਜ ਤੇ ਹਨੇਰੀ ਨਾਲ ਦਰਮਿਆਨਾ ਮੀਂਹ ਪਿਆ। ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਮੀਂਹ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਹੀ ਨਰਮੇ ਤੇ ਕਪਾਹ ਦੀ ਫ਼ਸਲ ਨੂੰ ਇਸ ਦਾ ਬਹੁਤ ਫਾਇਦਾ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਗਰਮੀ ਨਾਲ ਨਰਮੇ ਤੇ ਕਪਾਹ ਦੇ ਬੂਟੇ ਝੂਲਸ ਰਹੇ ਸਨ। ਮੀਂਹ ਪੈਣ ਮਗਰੋਂ ਕਿਸਾਨਾਂ ਨੂੰ ਭਾਰੀ ਰਾਹਤ ਮਿਲੀ ਹੈ। ਉਧਰ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਮੀਂਹ ਪੈਣ ਨਾਲ ਨਰਮੇ, ਕਪਾਹ ਤੇ ਗੁਆਰੇ ਦੀ ਫ਼ਸਲ ਨੂੰ ਜਿਥੇ ਫਾਇਦਾ ਹੋਇਆ ਹੈ ਉਥੇ ਹੀ ਝੋਨੇ ਵਾਲੇ ਏਰੀਏ ’ਚ ਵੀ ਮੀਂਹ ਨਾਲ ਕਿਸਾਨਾਂ ਨੂੰ ਲਾਭ ਹੋਇਆ ਹੈ।
Advertisement
Advertisement