ਸੱਖੋਵਾਲ ਦੇ ਨੌਜਵਾਨ ਦੀ ਕਤਰ ’ਚ ਮੌਤ
05:16 AM Mar 31, 2025 IST
ਦਲਬੀਰ ਸੱਖੋਵਾਲੀਆ
ਬਟਾਲਾ, 30 ਮਾਰਚ
ਸੱਖੋਵਾਲ ਪਿੰਡ ਦੇ ਨੌਜਵਾਨ ਅਜੈਪਾਲ ਸਿੰਘ (27) ਦੀ ਕਤਰ ਵਿੱਚ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਉਹ ਮਾਪਿਆਂ ਦਾ ਇਕਲੌਤਾ ਪੁੱਤ ਸੀ। ਅਜੈਪਾਲ ਸਿੰਘ ਸਾਲ 2015 ਵਿੱਚ ਕਤਰ ਗਿਆ ਸੀ। ਉਹ ਕਰੀਬ ਦੋ ਮਹੀਨੇ ਪਹਿਲਾਂ ਹੀ ਆਪਣੇ ਪਿੰਡ ’ਚ ਛੁੱਟੀ ਕੱਟ ਕੇ ਮੁੜ ਆਪਣੇ ਕੰਮ ’ਤੇ ਗਿਆ ਸੀ। ਇਸ ਸਬੰਧੀ ਅਜੈਪਾਲ ਦੇ ਪਿਤਾ ਜੱਸਾ ਸਿੰਘ ਨੰਬਰਦਾਰ ਨੇ ਦੱਸਿਆ ਕਿ ਅਜੈਪਾਲ ਰੋਜ਼ੀ-ਰੋਟੀ ਅਤੇ ਸੁਨਹਿਰੇ ਭਵਿੱਖ ਲਈ ਦਹਾਕਾ ਪਹਿਲਾਂ ਕਤਰ ਵਿੱਚ ਗਿਆ ਸੀ। ਉੱਥੇ ਉਹ ਡਰਾਈਵਰ ਸੀ। ਇਸ ਘਟਨਾ ਬਾਰੇ ਉਨ੍ਹਾਂ ਨੂੰ ਸ਼ਨਿਚਰਵਾਰ ਨੂੰ ਪਤਾ ਲੱਗਿਆ। ਜੱਸਾ ਸਿੰਘ ਨੇ ਦੱਸਿਆ ਕਿ ਅਜੈਪਾਲ ਬੱਚੀ ਦਾ ਪਿਤਾ ਸੀ।
Advertisement
Advertisement