ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਧਵਾਂ ਤੇ ਰੋੜੀ ਨੇ ਇੱਕ-ਦੂਜੇ ਦੇ ਹਲਕੇ ਨੂੰ ਦਿੱਤੇ ਗਰਾਂਟਾਂ ਦੇ ‘ਗੱਫੇ’

01:35 PM May 09, 2023 IST

ਜੰਗ ਬਹਾਦਰ ਸਿੰਘ ਸੇਖੋਂ

Advertisement

ਗੜ੍ਹਸ਼ੰਕਰ, 8 ਮਈ

ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਦੀ ਅਹੁਦੇ ਪੱਖੋਂ ਹੀ ਨਹੀਂ ਸਗੋਂ ਇੱਕ ਦੂਜੇ ਦੇ ਵਿਧਾਨ ਸਭਾ ਹਲਕਿਆਂ ਦਾ ਖ਼ਿਆਲ ਰੱਖਣ ਲਈ ਵੀ ਕਾਫ਼ੀ ‘ਨੇੜਤਾ’ ਹੈ। ਇਨ੍ਹਾਂ ਦੋਵਾਂ ਨੇ ਇੱਕ-ਦੂਜੇ ਦੇ ਹਲਕੇ ਵਿੱਚ ਆਪਣੇ ਅਖ਼ਤਿਆਰੀ ਫੰਡ ਵੰਡੇ ਹਨ। ਆਰਟੀਆਈ ਕਾਰਕੁਨ ਪਰਵਿੰਦਰ ਸਿੰਘ ਕਿੱਤਣਾ ਵੱਲੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਹਾਸਲ ਕੀਤੀ ਜਾਣਕਾਰੀ ‘ਚ ਕਈ ਹੈਰਾਨੀਜਨਕ ਖ਼ੁਲਾਸੇ ਹੋ ਹਨ।

Advertisement

ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਡਿਪਟੀ ਸਪੀਕਰ ਜੈ ਸਿੰਘ ਰੋੜੀ ਨੂੰ ਵਿੱਤੀ-ਸਾਲ 2022-23 ਲਈ ਤਿੰਨ-ਤਿੰਨ ਕਰੋੜ ਰੁਪਏ ਮਿਲੇ ਸਨ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਹਲਕੇ ਕੋਟਕਪੂਰਾ (ਫ਼ਰੀਦਕੋਟ) ਵਿੱਚ 1 ਕਰੋੜ 19 ਲੱਖ 32 ਹਜ਼ਾਰ ਰੁਪਏ (39.77%), ਜੈ ਸਿੰਘ ਰੋੜੀ ਦੇ ਹਲਕੇ ਗੜ੍ਹਸ਼ੰਕਰ ਹਲਕੇ ਵਿੱਚ 1 ਕਰੋੜ 16 ਲੱਖ 96 ਹਜ਼ਾਰ ਰੁਪਏ (38.98%) ਅਤੇ ਕੁਝ ਹੋਰ ਜ਼ਿਲ੍ਹਿਆਂ ਵਿੱਚ 63 ਲੱਖ 72 ਹਜ਼ਾਰ ਰੁਪਏ (21.24%) ਵੰਡੇ। ਕਈ ਜ਼ਿਲ੍ਹਿਆਂ ਨੂੰ ਸਪੀਕਰ ਤੋਂ ਧੇਲਾ ਵੀ ਨਹੀਂ ਮਿਲਿਆ। ਹਾਲਾਂਕਿ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਮਹਾਰਾਜ ਭੂਰੀਵਾਲੇ ਗਰੀਬਦਾਸੀ ਐਜੂਕੇਸ਼ਨ ਟਰੱਸਟ ਬਲਾਚੌਰ ਨੂੰ ਵੀ 5-5 ਲੱਖ ਰੁਪਏ ਦਿੱਤੇ ਹਨ। ਡਿਪਟੀ ਸਪੀਕਰ ਸ੍ਰੀ ਰੋੜੀ ਨੇ ਆਪਣੇ ਅਖ਼ਤਿਆਰੀ ਫੰਡਾਂ ‘ਚੋਂ 1 ਕਰੋੜ 83 ਲੱਖ 15 ਹਜ਼ਾਰ ਰੁਪਏ (61.05%) ਆਪਣੇ ਹਲਕੇ ਗੜ੍ਹਸ਼ੰਕਰ (ਹੁਸ਼ਿਆਰਪੁਰ) ਵਿੱਚ ਹੀ ਵੰਡ ਦਿੱਤੇ। ਕੁਲਤਾਰ ਸਿੰਘ ਸੰਧਵਾਂ ਦੇ ਹਲਕੇ ਕੋਟਕਪੂਰਾ (ਫ਼ਰੀਦਕੋਟ) ਵਿੱਚ ਉਨ੍ਹਾਂ ਨੇ 1 ਕਰੋੜ 2 ਲੱਖ 85 ਹਜ਼ਾਰ ਰੁਪਏ (34.28%) ਦੇ ਦਿੱਤੇ। ਜੇ ਉਨ੍ਹਾਂ ਵੱਲੋਂ ਆਪਣੇ ਜੱਦੀ ਪਿੰਡ ਰੋੜੀ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਨੂੰ ਦਿੱਤੀ 10 ਲੱਖ ਰੁਪਏ ਤੇ ਇੱਕ ਹੋਰ ਪਿੰਡ ਨੂੰ ਦਿੱਤੀ 50 ਹਜ਼ਾਰ ਰੁਪਏ (3.5%) ਦੀ ਗ੍ਰਾਂਟ ਕੱਢ ਦਿੱਤੀ ਜਾਵੇ ਤਾਂ ਉਨ੍ਹਾਂ ਬਾਕੀ ਸਾਰੇ ਪੰਜਾਬ ਨੂੰ ਸਿਰਫ਼ 3 ਲੱਖ 50 ਹਜ਼ਾਰ ਰੁਪਏ, ਸਿਰਫ਼ 1.16% ਹੀ ਦਿੱਤੇ। ਸ੍ਰੀ ਰੋੜੀ ਨੇ ਆਪਣੀ ਹੀ ਸਰਕਾਰ ਵੱਲੋਂ ਜਾਰੀ ਉਨ੍ਹਾਂ ਹਿਦਾਇਤਾਂ ਦੀਆਂ ਵੀ ਧੱਜੀਆਂ ਉਡਾ ਦਿੱਤੀਆਂ ਜਿਨ੍ਹਾਂ ਤਹਿਤ ਸਵੈ-ਅਚਾਰ ਸਹਿਤ (ਸੈਲਫ ਕੋਡ ਆਫ ਕੰਡਕਟ) ਰਾਹੀਂ ਆਪਣੀਆਂ ਗਰਾਂਟਾਂ ਦੀ ਕੁੱਲ ਰਕਮ ਦਾ 50% ਤੋਂ ਵੱਧ ਆਪਣੇ ਹਲਕੇ ਲਈ ਖ਼ਰਚ ਨਹੀਂ ਕੀਤਾ ਜਾ ਸਕਦਾ।

ਪਰਵਿੰਦਰ ਸਿੰਘ ਕਿੱਤਣਾ ਦਾ ਕਹਿਣਾ ਹੈ ਕਿ ਇਸ ਰੁਝਾਨ ਨੂੰ ਰੋਕਣ ਲਈ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ।

ਫੰਡਾਂ ਦੀ ਹਮੇਸ਼ਾਂ ਪਾਰਦਰਸ਼ੀ ਤਰੀਕੇ ਨਾਲ ਵੰਡ ਕੀਤੀ: ਰੋੜੀ

ਇਸ ਬਾਰੇ ਡਿਪਟੀ ਸਪੀਕਰ ਸ੍ਰੀ ਰੋੜੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਅਖ਼ਤਿਆਰੀ ਕੋਟੇ ਦੇ ਫੰਡਾਂ ਦੀ ਹਮੇਸ਼ਾਂ ਪਾਰਦਰਸ਼ੀ ਤਰੀਕੇ ਨਾਲ ਵੰਡ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਹਲਕਾ ਵਿਧਾਇਕ ਵੀ ਹਨ ਤੇ ਆਪਣੇ ਹਲਕੇ ਦੇ ਵਿਕਾਸ ਲਈ ਵਚਨਬੱਧ ਹਨ। ਉਨ੍ਹਾਂ ਫੰਡਾਂ ਦੀ ਗ਼ਲਤ ਵਰਤੋਂ ਦੇ ਹੋਰ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ।

Advertisement