ਸੜਕ ਹਾਦਸੇ ਵਿੱਚ ਮਹਿਲਾ ਜ਼ਖਮੀ
05:58 AM May 07, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਮਈ
ਥਾਣਾ ਮੋਤੀ ਨਗਰ ਦੇ ਇਲਾਕੇ ਵਿੱਚ ਸਮਰਾਲਾ
ਚੌਕ ਤੋਂ ਲਿੰਕ ਰੋਡ ਚੀਮਾ ਚੌਕ ਜਾਂਦੀ ਸੜਕ ਤੇ ਇੱਕ ਐਕਟਿਵਾ ਸਕੂਟਰ ਸਵਾਰ ਔਰਤ ਵਿੱਚ ਪੁਲੀਸ ਲਿਖੀ ਗੱਡੀ ਦੀ ਟੱਕਰ ਹੋਣ ਨਾਲ ਔਰਤ ਗੰਭੀਰ ਜ਼ਖ਼ਮੀ ਹੋ ਗਈ ਹੈ ਅਤੇ ਉਸਦੇ ਐਕਟਿਵਾ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ। ਮੁਹੱਲਾ ਗੁਰੂ ਗੋਬਿੰਦ ਸਿੰਘ ਨਗਰ ਨੇੜੇ ਮੈਡ ਦੀ ਚੱਕੀ ਵਾਸੀ ਪੂਜਾ ਵਰਮਾ ਆਪਣੇ
ਐਕਟਿਵਾ ਸਕੂਟਰ ’ਤੇ ਸਮਰਾਲਾ ਚੌਕ ਤੋਂ ਲਿੰਕ
ਰੋਡ ਚੀਮਾ ਚੌਕ ਵੱਲ ਜਾ ਰਹੀ ਸੀ ਤਾਂ ਪਿੱਛੋਂ ਇੱਕ ਨੀਲੀ ਸਰਕਾਰੀ ਵੈਨ ਜਿਸ ’ਤੇ ਪੁਲੀਸ ਲਿਖਿਆ ਹੋਇਆ ਸੀ, ਦੇ ਚਾਲਕ ਨੇ ਆਪਣੀ ਵੈਨ ਤੇਜ਼
ਰਫ਼ਤਾਰੀ ਅਤੇ ਅਣਗਹਿਲੀ ਨਾਲ ਚਲਾ ਕੇ ਉਸ ਨੂੰ ਫੇਟ ਮਾਰੀ ਤੇ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣੇਦਾਰ ਵਿਜੈ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜ਼ਖ਼ਮੀ ਹਾਲਤ ਵਿੱਚ ਪੂਜਾ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
Advertisement
Advertisement