ਸੜਕ ਹਾਦਸੇ ’ਚ ਬੱਚੀ ਜ਼ਖ਼ਮੀ
07:00 AM Apr 15, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਅਪਰੈਲ
ਥਾਣਾ ਜੋਧੇਵਾਲ ਦੇ ਇਲਾਕੇ ਵਿੱਚ ਪੈਂਦੇ ਗੁਰੂ ਵਿਹਾਰ ਵਿੱੱਚ ਇੱਕ ਛੋਟੇ ਹਾਥੀ ਦੀ ਟੱਕਰ ਨਾਲ ਐਕਟਿਵਾ ਸਕੂਟਰ ਤੇ ਆਪਣੇ ਪਿਤਾ ਨਾਲ ਜਾ ਰਹੀ ਛੇ ਸਾਲ ਦੀ ਬੱਚੀ ਸਖ਼ਤ ਜ਼ਖ਼ਮੀ ਹੋ ਗਈ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਪ੍ਰਾਤਪ ਜਾਣਾਰੀ ਅਨੁਸਾਰ ਪਿੰਡ ਕਾਕੋਵਾਲ ਵਾਸੀ ਸੰਜੀਵ ਕੁਮਾਰ ਹਰਲੀਨ ਨਾਲ ਐਕਟਿਵਾ ’ਤੇ ਜਾ ਰਿਹਾ ਸੀ ਤਾਂ ਗਲੀ ਨੰਬਰ 2 ਗੁਰੂ ਵਿਹਾਰ ਨੇੜੇ ਵਿਨੋਦ ਪਾਲ ਵਾਸੀ ਮੁਹੱਲਾ ਚੰਦਰ ਲੋਕ ਕਲੋਨੀ ਨੇ ਤੇਜ਼ ਰਫ਼ਤਾਰ ਛੋਟਾ ਹਾਥੀ ਐਕਟਿਵਾ ਵਿੱਚ ਮਾਰਿਆ। ਇਸ ਟੱਕਰ ਵਿੱਚ ਹਰਲੀਨ ਸਕੂਟਰੀ ਤੋਂ ਭੁੱੜਕ ਕੇ ਛੋਟੇ ਹਾਥੀ ਵਾਲੇ ਜਾ ਡਿੱਗੀ ਜਿਸ ਕਰਕੇ ਉਸ ਦੇ ਕਾਫ਼ੀ ਸੱਟਾਂ ਲੱਗੀਆਂ ਹਨ। ਹਰਲੀਨ ਡੀਐੱਮਸੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਛੋਟਾ ਹਾਥੀ ਦੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement