ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਿਵ ਕਾਵੜ ਸੇਵਾ ਸੰਘ ਦੀ ਮੀਟਿੰਗ

05:31 AM Jun 04, 2025 IST
featuredImage featuredImage
ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਿਵ ਕਾਵੜ ਸੇਵਾ ਸੰਘ ਦੇ ਮੈਂਬਰ।-ਫੋਟੋ : ਓਬਰਾਏ

ਖੰਨਾ: ਇਥੇ 37ਵੇਂ ਵਿਸ਼ਾਲ ਕਾਵੜ ਕੈਂਪ ਦੀ ਰੂਪ ਰੇਖਾ ਤਿਆਰ ਕਰਨ ਲਈ ਇਥੋਂ ਦੇ ਪ੍ਰਤਾਪ ਪੈਲੇਸ ਵਿੱਚ ਸ੍ਰੀ ਸ਼ਿਵ ਕਾਵੜ ਸੇਵਾ ਸੰਘ ਵੱਲੋਂ ਹੰਸਰਾਜ ਬਿਰਾਨੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਜਿਸ ਵਿੱਚ ਅੰਬਾਲਾ ਤੋਂ ਲੁਧਿਆਣਾ ਤੱਕ ਲਾਏ 10 ਕਾਵੜ ਕੈਪਾਂ ਸਬੰਧੀ ਗੱਲਬਾਤ ਕਰਕੇ ਇਸ ਵਿਚ ਕਾਵੜ ਲਾਉਣ ਵਾਲੇ ਸ਼ਿਵ ਭਗਤਾਂ ਅਤੇ ਕਾਵੜ ਲਿਆਉਣ ਵਾਲੇ ਸ਼ਿਵ ਭਗਤਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਰਹਿੰਦ ਦੇ ਦਵਿੰਦਰ ਕੁਮਾਰ ਭੱਟ ਨੂੰ ਸਰਬਸੰਮਤੀ ਨਾਲ ਲੁਧਿਆਣਾ, ਫਤਹਿਗੜ੍ਹ ਸਾਹਿਬ ਅਤੇ ਪਟਿਆਲਾ ਜ਼ਿਲ੍ਹਿਆਂ ਦਾ ਮੁਖੀ ਨਿਯੁਕਤ ਕੀਤਾ ਗਿਆ। ਸ੍ਰੀ ਭੱਟ ਨੇ ਕਿਹਾ ਕਿ ਉਹ ਹਮੇਸ਼ਾਂ ਸੰਘ ਦੀ ਨਿਰਸਵਾਰਥ ਸੇਵਾ ਕਰਨ ਲਈ ਤਿਆਰ ਰਹਿਣਗੇ ਉਪਰੰਤ ‘ਜੈ ਮਹਾਂ ਕਾਵੜ ਸ਼ਿਵਰ ਸੰਘ ਪੰਜਾਬ’ ਸੰਗਠਨ ਕੀਤਾ ਗਿਆ। ਜਿਸ ਵਿਚ ਹੰਸਰਾਜ ਬਿਰਾਨੀ-ਚੇਅਰਮੈਨ, ਦਵਿੰਦਰ ਕੁਮਾਰ ਭੱਟ-ਪ੍ਰਧਾਨ, ਰਾਜ ਕੁਮਾਰ ਮੈਨਰੋ-ਜਨਰਲ ਸਕੱਤਰ, ਡਾ.ਯੋਗੇਸ਼ ਸਿੱਕਾ-ਸੀਨੀਅਰ ਮੀਤ ਪ੍ਰਧਾਨ, ਲਵ ਅਵਲਿਸ਼, ਰਮਨ ਗਰਗ, ਹਿਤੇਸ਼ ਪਾਹੂਜਾ, ਧਰਮਿੰਦਰ ਕੁਮਾਰ ਤੇ ਸੁਨੀਲ ਸੇਠੀ-ਮੀਤ ਪ੍ਰਧਾਨ, ਪੰਡਿਤ ਵਿਨੋਦ ਤਿਵਾਰੀ-ਪ੍ਰੈਸ ਸਕੱਤਰ, ਵਿਕਾਸ ਪਟੇਲ-ਵਾਈਸ ਸਕੱਤਰ ਨਿਯੁਕਤ ਕੀਤੇ ਗਏ।  -ਨਿੱਜੀ ਪੱਤਰ ਪ੍ਰੇਰਕ

Advertisement

Advertisement