ਸੁਨਾਮ: ਤਿੰਨ ਸੁਨਿਆਰਾਂ ਦੀਆਂ ਦੁਕਾਨਾਂ ਦੀ ਜਾਂਚ
04:27 AM Feb 01, 2025 IST
ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 31 ਜਨਵਰੀ
ਆਬਕਾਰੀ ਤੇ ਕਰ ਵਿਭਾਗ ਦੀਆਂ ਚਾਰ ਟੀਮਾਂ ਨੇ ਸਰਾਫ਼ਾ ਬਾਜ਼ਾਰ ਵਿੱਚ ਤਿੰਨ ਜਿਊਲਰਾਂ ਦੀਆਂ ਦੁਕਾਨਾਂ ਦੀ ਵਿਸ਼ੇਸ਼ ਜਾਂਚ ਕੀਤੀ। ਵਿਭਾਗੀ ਹੁਕਮਾਂ ਤਹਿਤ ਈਟੀਓ ਨਿਤਿਨ ਗੋਇਲ, ਈਟੀਓ ਪੰਕਜ ਗੋਇਲ, ਈਟੀਓ ਸੋਨੀਆ ਗੁਪਤਾ ਅਤੇ ਈਟੀਓ ਰੋਹਿਤ ਅਗਰਵਾਲ ਦੀ ਅਗਵਾਈ ਵਿੱਚ ਟੀਮ ਨੇ ਤਿੰਨੋਂ ਦੁਕਾਨਾਂ ਦੀ ਤਲਾਸ਼ੀ ਲਈ ਤੇ ਦਸਤਾਵੇਜ਼ ਇਕੱਠੇ ਕੀਤੇ। ਈਟੀਓ ਨਿਤਿਨ ਗੋਇਲ ਨੇ ਦੱਸਿਆ ਕਿ ਤਿੰਨੋਂ ਫਰਮਾਂ ਗੈਰ-ਰਜਿਸਟਰ ਹਨ। ਇਨ੍ਹਾਂ ਦੁਕਾਨਾਂ ਤੋਂ ਇਕੱਠੇ ਕੀਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ। ਜੇਕਰ ਤਿੰਨਾਂ ਫਰਮਾਂ ’ਤੇ ਕੋਈ ਜੁਰਮਾਨਾ ਜਾਂ ਟੈਕਸ ਅਦਾਕਰਨ ਯੋਗ ਹੈ ਤਾਂ ਵਿਭਾਗ ਇਸ ਦੀ ਵਸੂਲੀ ਕਰੇਗਾ ਤੇ ਜੇ ਇਹ ਰਜਿਸਟਰਡ ਸਲੈਬ ਅਧੀਨ ਆਉਂਦਾ ਹੈ ਤਾਂ ਇਸ ਨੂੰ ਰਜਿਸਟਰ ਕੀਤਾ ਜਾਵੇਗਾ। ਈਟੀਓ ਨਿਤਿਨ ਗੋਇਲ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਜੇ ਉਹ ਰਜਿਸਟਰਡ ਸਲੈਬ ਵਿੱਚ ਆਉਂਦੇ ਹਨ ਤਾਂ ਉਹ ਜੀਐੱਸਟੀ ਨੰਬਰ ਪ੍ਰਾਪਤ ਕਰ ਕੇ ਆਪਣਾ ਕਾਰੋਬਾਰ ਕਰਨ।
Advertisement
Advertisement