ਸੀਮਿੰਟ ਨਾਲ ਭਰਿਆ ਟਰੱਕ ਪਲਟਿਆ
06:16 AM Apr 13, 2025 IST
ਪੱਤਰ ਪ੍ਰੇਰਕ
Advertisement
ਅਬੋਹਰ, 12 ਅਪਰੈਲ
ਫਾਜ਼ਿਲਕਾ ਰੋਡ ’ਤੇ ਇਕ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਸੀਮਿੰਟ ਨਾਲ ਭਰਿਆ ਟਰੱਕ ਪਲਟ ਗਿਆ। ਇਹ ਹਾਦਸਾ ਅਬੋਹਰ ਹਾਈਵੇਅ ’ਤੇ ਪਿੰਡ ਖੂਈਖੇੜਾ ਨੇੜੇ ਵਾਪਰਿਆ। ਸੀਮਿੰਟ ਨਾਲ ਭਰਿਆ ਟਰੱਕ ਇੱਕ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਸਾਹਮਣੇ ਤੋਂ ਆ ਰਹੀ ਇੱਕ ਕਾਰ ਤੋਂ ਬਚਣ ਦੀ ਕੋਸ਼ਿਸ਼ ਵਿੱਚ ਪਲਟ ਗਿਆ। ਇਸ ਤੋਂ ਬਾਅਦ ਕਾਰ ਚਾਲਕ ਭੱਜ ਗਿਆ, ਜਦੋਂ ਕਿ ਟਰੱਕ ਨੂੰ ਕਾਫ਼ੀ ਨੁਕਸਾਨ ਪਹੁੰਚਿਆ।
Advertisement
ਜਾਣਕਾਰੀ ਦਿੰਦੇ ਹੋਏ ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਸੂਰਤ ਤੋਂ ਸੀਮਿੰਟ ਨਾਲ ਭਰਿਆ ਟਰੱਕ ਲਿਆ ਰਿਹਾ ਸੀ। ਜਦੋਂ ਉਹ ਫਾਜ਼ਿਲਕਾ-ਅਬੋਹਰ ਹਾਈਵੇਅ ’ਤੇ ਪਿੰਡ ਖੂਈਖੇੜਾ ਨੇੜੇ ਪਹੁੰਚਿਆ ਤਾਂ ਓਵਰਟੇਕ ਕਰਦੇ ਸਮੇਂ ਕਾਰ ਚਾਲਕ ਨੇ ਅਚਾਨਕ ਕਾਰ ਨੂੰ ਟਰੱਕ ਦੇ ਸਾਹਮਣੇ ਖੜ੍ਹਾ ਕਰ ਦਿੱਤਾ। ਕਾਰ ਚਾਲਕ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਟਰੱਕ ਸੜਕ ਕੰਡੇ ਪਲਟ ਗਿਆ। ਟਰੱਕ ਵਿੱਚ ਲੱਦੇ ਸਾਰੇ ਸੀਮਿੰਟ ਦੇ ਬੋਰੇ ਖਰਾਬ ਹੋ ਗਏ। ਟਰੱਕ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ।
Advertisement