ਸਿੱਖ ਵੈਲਫੇਅਰ ਫਾਊਂਡੇਸ਼ਨ ਨੇ ਧੀਆਂ ਦੇ ਆਨੰਦ ਕਾਰਜ ਕਰਵਾਏ
06:40 AM Apr 01, 2025 IST
ਧਾਰੀਵਾਲ: ਸਿੱਖ ਵੈਲਫੇਅਰ ਫਾਊਂਡੇਸ਼ਨ ਧਾਰੀਵਾਲ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਲੋੜਵੰਦ ਪਰਿਵਾਰ ਦੀਆਂ ਦੋ ਧੀਆਂ ਦੇ ਆਨੰਦ ਕਾਰਜ ਬਿਰਧ ਆਸ਼ਰਮ ਲੇਹਲ ਵਿੱਚ ਕਰਵਾਏ ਗਏ। ਸਮਾਗਮ ਦੀ ਸ਼ੁਰੂਆਤ ਭਾਈ ਗੁਰਜੰਟ ਸਿੰਘ ਲੇਹਲ ਤੇ ਭਾਈ ਗੁਰਸਾਹਿਬ ਸਿੰਘ ਜਫ਼ਰਵਾਲ ਨੇ ਕੀਰਤਨ ਰਾਹੀਂ ਕੀਤੀ।
ਆਸ਼ਰਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਉਪਰਾਲਾ ਸੰਗਤ ਦੇ ਸਹਿਯੋਗ ਨਾਲ ਕੀਤਾ ਗਿਆ ਜਿਸ ਵਿੱਚ ਸੁਖਨੰਦਨ ਸਿੰਘ, ਗੋਪੀ ਲੇਹਲ, ਸੁਭਾਸ਼ ਜੰਬਾ, ਦਸਮੇਸ਼ ਸੁਸਾਇਟੀ, ਸੁਖਮਨੀ ਸਾਹਿਬ ਸੁਸਾਇਟੀ ਧਾਰੀਵਾਲ ਤੇ ਗਗਨਦੀਪ ਸਿੰਘ ਲੇਹਲ ਨੇ ਲੜਕੀਆਂ ਨੂੰ ਅਲਮਾਰੀ, ਬੈੱਡ, ਸਿਲਾਈ ਮਸ਼ੀਨ, ਫਰਿਜ ਅਤੇ ਹੋਰ ਘਰੇਲੂ ਵਰਤੋਂ ਵਾਲਾ ਸਾਮਾਨ ਦਿੱਤਾ ਗਿਆ। ਇਸ ਮੌਕੇ ਸਹਿਯੋਗ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ
Advertisement
Advertisement