ਸਿਵਲ ਹਸਪਤਾਲ ਲਈ ਦਵਾਈਆਂ ਭੇਟ
06:34 AM May 12, 2025 IST
ਜਲੰਧਰ: ਲਾਇਨਜ਼ ਆਈ ਹਸਪਤਾਲ ਆਦਮਪੁਰ ਦੇ ਚੇਅਰਮੈਨ ਦਸਵਿੰਦਰ ਕੁਮਾਰ ਚਾਂਦ ਦੀ ਅਗਵਾਈ ’ਚ ਉੱਪ ਚੇਅਰਮੈਨ ਅਮਰਜੀਤ ਸਿੰਘ ਭੋਗਪੁਰੀਆ ਤੇ ਲਾਇਨਜ਼ ਕਲੱਬ ਦੇ ਪ੍ਰਧਾਨ ਕੁਲਵੀਰ ਸਿੰਘ ਵੱਲੋਂ ਸਿਵਲ ਹਸਪਤਾਲ ਆਦਮਪੁਰ ਨੂੰ 5000 ਬੀਪੀ ਗੋਲੀਆਂ ਦਾ ਦਾਨ ਕੀਤੀਆਂ ਗਈਆਂ। ਲਾਇਨਜ਼ ਕਲੱਬ ਦੇ ਪ੍ਰਧਾਨ ਕੁਲਵੀਰ ਸਿੰਘ ਤੇ ਲਾਇਨ ਅਮਰਜੀਤ ਸਿੰਘ ਭੋਗਪੁਰੀਆ ਨੇ ਦੱਸਿਆ ਕਿ ਸਿਵਲ ਹਸਪਤਾਲ ਆਦਮਪੁਰ ’ਚ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਦਿੱਤੀਆਂ ਜਾਂਦੀਆਂ ਬੀਪੀ ਦੀਆਂ ਗੋਲੀਆਂ ਖ਼ਤਮ ਹੋ ਚੁੱਕੀਆਂ ਹਨ। ਜਿਸ ਕਾਰਨ ਲੋਕਾਂ ਨੂੰ ਇਹ ਗੋਲੀਆਂ ਬਾਹਰੋਂ ਲੈਣੀਆਂ ਪੈ ਰਹੀਆਂ ਸਨ ਤਾਂ ਉਨ੍ਹਾਂ ਵੱਲੋਂ ਆਪਣੇ ਕਲੱਬ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਐੱਸਐੱਮਓ ਡਾ. ਰਾਜ ਕੁਮਾਰ ਨੂੰ 5000 ਬੀਪੀ ਗੋਲੀਆਂ ਦਿੱਤੀਆਂ। ਇਸ ਮੌਕੇ ਡਾ. ਹਰਪ੍ਰੀਤ ਸਿੰਘ, ਲਾਇਨ ਡਾ.ਸੁਮਿਤ ਵਰਮਾ,ਲਾਇਨ ਹਰਵਿੰਦਰ ਸਿੰਘ ਪਰਹਾਰ, ਲਾਇਨ ਵਿਨੋਦ ਟੰਡਨ ਤੇ ਹੋਰ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
Advertisement