ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਵਲ ਸਰਜਨ ਤੋਂ ਪ੍ਰੇਸ਼ਾਨ ਕਰਮਚਾਰੀਆਂ ਵੱਲੋਂ ਰੋਸ ਮੁਜ਼ਾਹਰਾ

05:19 AM Apr 12, 2025 IST
featuredImage featuredImage
ਜਸਬੀਰ ਸਿੰਘ ਚਾਨਾਕਪੂਰਥਲਾ, 11 ਅਪਰੈਲ
Advertisement

ਸਿਵਲ ਸਰਜਨ ਕਪੂਰਥਲਾ ਡਾ. ਰਿਚਾ ਭਾਟੀਆ ਵਲੋਂ ਸਟਾਫ਼ ਨਾਲ ਮਾੜਾ ਵਤੀਰਾ ਅਪਨਾਉਣ ਤੋਂ ਪ੍ਰੇਸ਼ਾਨ ਹੋ ਕੇ ਪੰਜਾਬ ਹੈਲਥ ਡਿਪਾਰਟਮੈਂਟ ਸੁਬਾਰਡੀਨੇਟ ਆਫ਼ਿਸ ਕਲੈਰੀਕਲ ਐਸੋਸੀਏਸ਼ਨ ਵਲੋਂ ਅੱਜ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਤੁਰੰਤ ਸਿਵਲ ਸਰਜਨ ਦੇ ਤਬਾਦਲੇ ਦੀ ਮੰਗ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਨਿਤਨ ਸ਼ਰਮਾ, ਨਰਿੰਦਰ ਸਿੰਘ, ਪਵਨਦੀਪ ਸਿੰਘ ਤੇ ਹੋਰ ਮੈਂਬਰਾਂ ਨੇ ਕਿਹਾ ਕਿ ਡਾ. ਭਾਟੀਆ ਵੱਲੋਂ ਅਗਸਤ 2024 ’ਚ ਬਤੌਰ ਸਿਵਲ ਸਰਜਨ ਜੁਆਇਨ ਕੀਤਾ ਸੀ। ਡੀਐੱਚਐੱਸ ਦਫ਼ਤਰ ਵੱਲੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਡਾ. ਭਾਟੀਆ ਨੇ ਆਪਣੀ ਸੇਵਾ ਪੱਤਰੀ ਡੀਐੱਚਐੱਸ ਦਫ਼ਤਰ ਤੋਂ ਹੱਥੀ ਦਸਤੀ ਪ੍ਰਾਪਤ ਕਰਕੇ ਬਾਅਦ ’ਚ ਅਜੇ ਤੱਕ ਜਮ੍ਹਾ ਨਹੀਂ ਕਰਵਾਈ ਗਈ ਜਿਸ ਕਾਰਨ ਪੋਰਟਲਨ ਤੇ ਆਨਲਾਈਨ ਨਹੀਂ ਕੀਤਾ ਜਾ ਸਕਿਆ ਜਿਸ ਕਰਕੇ ਅਧਿਕਾਰੀਆਂ ਦੀ ਤਨਖਾਹ ਡਰਾਅ ਨਹੀਂ ਹੋ ਸਕੀ ਤੇ ਉਨ੍ਹਾਂ ਦੇ ਬਾਕੀ ਕੰਮ ਵੀ ਰੁਕੇ ਪਏ ਹਨ।

ਉਨ੍ਹਾਂ ਦੋਸ਼ ਲਗਾਇਆ ਕਿ ਕਲੈਰੀਕਲ ਅਮਲੇ ਨਾਲ ਮਾੜਾ ਤੇ ਤਾਨਾਸ਼ਾਹੀ ਵਤੀਰਾ ਅਪਨਾਉਂਦੇ ਹੋਏ ਸਟਾਫ਼ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਕਾਰਨ ਸਾਰੇ ਕਰਮਚਾਰੀਆਂ ’ਚ ਰੋਸ ਦੀ ਲਹਿਰ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬਦਲੀ ਨਾ ਕੀਤੀ ਗਈ ਤਾਂ ਉਹ ਹੋਰ ਤਿੱਖਾ ਸੰਘਰਸ਼ ਕਰਨਗੇ।

Advertisement

 

Advertisement